ਪਾਰਟੀ ਨੇ ਪੰਜਾਬ ਸਰਕਾਰ ਪਾਸੋਂ ਕਿਸਾਨਾਂ ਲਈ ਕੀਤੀ ਮੁਆਵਜੇ ਦੀ ਮੰਗ

ਰਈਆ, 19 ਅਪ੍ਰੈਲ (ਬਲਵਿੰਦਰ ਸਿੰਘ ਸੰਧੂ) – ਅੱਜ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬਕਾਲਾ ਮੋੜ ਵਿਖੇ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ।ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਟੋਗ, ਨਿਸ਼ਾਨ ਸਿੰਘ ਬੋਦੇਵਾਲ, ਡਾ: ਕੁਲਦੀਪ ਸਿੰਘ ਮਥਰੇਵਾਲ, ਸਰਵਣ ਸਿੰਘ ਕਲੇਰ ਘੁਮਾਣ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਦਿੱਲੀ ਵਿੱਚ ਕਿਸਾਨਾਂ ਦੀਆਂ ਆਸਾ ਉਮੀਦਾ ਤੇ ਖਰੇ ਉਤਰਦੇ ਹੋਏ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਸ੍ਰੀ ਅਰਵਿੰਦ ਕੇਜਰੀਵਾਲ ਵੱਲੋ 20000 ਰੁਪੈ ਪ੍ਰਤੀ ਏਕੜ ਦੇ ਮੁਆਵਜੇ ਦਾ ਐਲਾਨ ਕੀਤਾ ਗਿਆ ਹੈ।ਜਦ ਕਿ ਪੰਜਾਬ ਦੇ ਕਿਸਾਨ ਅੱਜ ਤੱਕ ਸਰਕਾਰ ਦੇ ਹੱਥਾਂ ਵੱਲ ਵੇਖ ਰਹੇ ਹਨ ਉਹਨਾਂ ਦੇ ਹੋਏ ਨੁਕਸਾਨ ਦਾ ਕੀ ਮੁਆਵਜਾ ਦੇਣਗੇ ।ਪਰ ਅੱਜ ਤੱਕ ਪੰਜਾਬ ਸਰਕਾਰ ਵੱਲੋ ਕਿਸੇ ਵੀ ਤਰ੍ਹਾਂ ਕਿਸਾਨਾਂ ਦੀ ਬਾਹ ਨਹੀ ਫੜੀ ਜਾ ਰਹੀ, ਹੁਣ ਤਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਦੁਚੁੱਤੀ ਵਿੱਚ ਫਸੀ ਹੈ ਕਿ ਕੇਜਰੀਵਾਲ ਦੀ ਇਸ ਗੱਲ ਦਾ ਕੀ ਜੁਆਬ ਦੇਵੇੇ। ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭ੍ਰਿਸਟਾਚਾਰ, ਨਸ਼ਿਆਂ ਅਤੇ ਲੋਕਮਾਰੂ ਨੀਤੀਆਂ ਨੂੰ ਠੱਲ ਪਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨ ਦੀ ਜਰੂਰਤ ਹੈ, ਜਿਸ ਲਈ ਪਿੰਡ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਸੰਗਠਨ ਤਿਆਰ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਤਿੰਮੋਵਾਲ, ਕਲੇਰ ਘੁਮਾਣ, ਵਡਾਲਾ ਕਲਾਂ, ਜਲਾਲਾਬਾਦ, ਫੇਰੂਮਾਨ, ਹਸਨਪੁਰ, ਟੌਗ, ਰਈਆ, ਵਡਾਲਾ ਖੁਰਦ, ਥੋਥੀਆਂ, ਖਿਲਚੀਆਂ , ਸੰਘਰਕੋਟ, ਮਥਰੇਵਾਲ, ਢੋਟਾ, ਕੋਟਲੀ ਸੁਰੋਖਾਂ, ਸਰਲੀ, ਅਹਿਮਦਪੁਰ, ਕਾਲੇਕੇ, ਸੁਧਾਰ, ਛਾਪਿਆਵਾਲੀ, ਵਜੀਰ ਭੁੱਲਰ, ਸੇਰੋ ਬਾਘਾ, ਬੁਤਾਲਾ, ਕੰਮੋਕੇ ਆਦਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਬੂਥ ਲੈਵਲ ਦੀਆਂ ਕਮੇਟੀ ਤਿਆਰ ਕਰ ਦਿੱਤੀਆਂ ਗਈਆਂ ਹਨ।ਇਸ ਮੌਕੇ ਮੀਟਿੰਗ ਵਿੱਚ ਜਗੀਰ ਸਿੰਘ ਸੰਘਰਕੋਟ, ਪਿਆਰਾ ਸਿੰਘ ਤਿਮੋਵਾਲ, ਅਮਰਜੀਤ ਸਿੰਘ ਕਾਲੇਕੇ , ਸਰਬਰਿੰਦਰ ਸਿੰਘ ਸੁਧਾਰ, ਸਰਬਦੀਪ ਸਿੰਘ ਘੁੱਕਰ, ਬਲਵੰਤ ਸਿੰਘ ਉੱਪਲ, ਕੰਵਲਜੀਤ ਸਿੰਘ , ਨਰੇਸ਼ ਕੁਮਾਰ, ਕੁਲਵੰਤ ਸਿੰਘ ਜਲਾਲਾਬਾਦ, ਬਲਜਿੰਦਰ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ ਥੋਥੀਆਂ, ਸਤਨਾਮ ਸਿੰਘ ਸੇਰੋਬਾਘਾ, ਰਾਜਵਿੰਦਰ ਸਿੰਘ ਫੇਰੂਮਾਨ, ਰਵੀ ਲੋਹਗੜ੍ਹ, ਮਲਕੀਤ ਸਿੰਘ ਬੇਦਾਦਪੁਰ, ਜਸਵਿੰਦਰ ਸਿੰਘ, ਜਸਪਾਲ ਸਿੰਘ ਖਿਲਚੀਆਂ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਬਿੰਦੂ ਰਈਆ ਖੁਰਦ, ਸੁਖਰਾਜ ਸਿੰਘ ਕੁੜੀ ਵਲਾਹ ਅਤੇ ਜਗਰੂਪ ਸਿੰਘ ਮੱਲਾ ਆਦਿ ਹਾਜਰ ਸਨ ।
Punjab Post Daily Online Newspaper & Print Media