ਨਵੀਂ ਦਿੱਲੀ, 20 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੁੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੁੂ ਸਾਹਿਬ ਵੱਲੋਂ ਗੁਰਮੁੱਖੀ ਲਿੱਪੀ ਦਾ ਵਿਕਾਸ ਕਰਕੇ ਗੁਰਮੁੱਖੀ ਭਾਸ਼ਾ ਨੂੰ ਹੋਂਦ ਵਿੱਚ ਲਿਆਉਣ ਨੂੰ ਸਮਰਪਿਤ ਗੁਰਮੁੱਖੀ ਦਿਹਾੜਾ ਵੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਨਾਇਆ ਗਿਆ।ਜਿਸ ਵਿਚ ਛੋਟੇ ਬੱਚਿਆਂ ਨੇ ਮਾਂ-ਬੋਲੀ ਪੰਜਾਬੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਲਿੱਖਣ ਦੀ ਪ੍ਰਤਿਯੋਗਿਤਾ ਵਿੱਚ ਵੀ ਹਿੱਸਾ ਲਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਮੁੱਖੀ ਦਿਹਾੜੇ ਨੂੰ ਮਨਾਉਣ ਦੇ ਕਾਰਣਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੁੂ ਨਾਨਕ ਦੇਵ ਜੀ ਨੇ ਗੁਰੁੂ ਅੰਗਦ ਦੇਵ ਜੀ ਨੂੰ ਕਾਬਲੀਅਤ ਦੇ ਕਾਰਣ ਗੁਰਤਾ ਗੱਦੀ ਦੀ ਬਖਸ਼ੀਸ਼ ਕੀਤੀ ਸੀ, ਜਿਸ ਤੇ ਗੁਰੁੂ ਅੰਗਦ ਦੇਵ ਜੀ ਨੇ ਅਮਲ ਕਰਦੇ ਹੋਏ ਪੈਂਤੀ ਅੱਖਰੀ ਸ਼ਬਦਾਂ ਦੀ ਖੋਜ ਕਰਕੇ ਗੁਰਮੁੱਖੀ ਲਿੱਪੀ ਵਿੱਚ ਲਿੱਖਣਾ ਆਰੰਭ ਕੀਤਾ ਜਦੋ ਕਿ ਗੁਰੁੂ ਸਾਹਿਬ ਤੋਂ ਪਹਿਲਾਂ ਸਿੱਖਾਂ ਵੱਲੋਂ ਵੀ ਉਰਦੂ ਲਿੱਪੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਗੁਰੁੂ ਅੰਗਦ ਦੇਵ ਜੀ ਵੱਲੋਂ ਬਨਾਈ ਗਈ ਗੁਰਮੁੱਖੀ ਲਿੱਪੀ ਨੂੰ ਸਹਿਜ ਦੱਸਦੇ ਹੋਏ ਜੀ.ਕੇ. ਨੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਮੁੱਖੀ ਲਿੱਪੀ ਵਿੱਚ ਹੋਣ ਨੂੰ ਵੀ ਗੁਰੁੂ ਅੰਗਦ ਸਾਹਿਬ ਜੀ ਦੀ ਵੱਡੀ ਦੇਣ ਦੱਸਿਆ। ਗੁਰਮੁੱਖੀ ਭਾਸ਼ਾ ਨਾਲ ਜੁੜਨ ਦਾ ਸੰਗਤਾਂ ਨੂੰ ਸੱਦਾ ਦਿੰਦੇ ਹੋਏ ਜੀ.ਕੇ. ਨੇ ਗੁਰੂ ਸ਼ਬਦ ਦੇ ਲੜ ਲਗਕੇ ਬਾਣੀ ਤੇ ਵਿਚਾਰ ਕਰਨ ਤੋਂ ਬਾਅਦ ਕਿਰਤ ਕਰਨਾ, ਨਾਮ ਜਪਣਾ ਅਤੇ ਸਾਂਝੀਵਾਲਤਾ ਦੇ ਮੁੱਡਲੇ ਸਿਧਾਂਤਾ ਤੇ ਸੰਗਤ ਨੂੰ ਪਹਿਰਾ ਦੇਣ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਬਰਾਮਦੇ ਨਾਲ ਇਕਸਾਰਤਾ ਲਿਆਉਣ ਵਾਸਤੇ ਨਵੀਂ ਬਨ ਰਹੀਆਂ ਪੌੜੀਆਂ ਦੇ ਲੈਂਟਰ ਦੀ ਕਾਰਸੇਵਾ ਵੀ ਸ਼ੁਰੂ ਕੀਤੀ ਗਈ। ਜੀ.ਕੇ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਤੇ ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਆਦਿਕ ਨੇ ਬਾਬਾ ਬਚਨ ਸਿੰਘ ਜੀ ਦੀ ਮੌਜੂਦਗੀ ਵਿੱਚ ਸੰਗਤਾਂ ਦੇ ਨਾਲ ਕਾਰਸੇਵਾ ਦੀ ਟੋਕਰੀ ਵੀ ਚੁੱਕੀ। ਰਾਣਾ ਨੇ ਵੀ ਬੱਚਿਆਂ ਨੂੰ ਗੁਰਮੁੱਖੀ ਨਾਲ ਜੁੜ ਕੇ ਸਹਿਜ ਪਾਠ ਕਰਨ ਦਾ ਸੱਦਾ ਵੀ ਦਿੱਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media