Monday, March 30, 2026

ਅਦਾਲਤਾਂ ਵਿੱਚ ਚੱਲ ਰਹੇ ਪਰਿਵਾਰਿਕ ਝਗੜਿਆਂ ਸਬੰਧੀ ਨੈਸ਼ਨਲ ਲੋਕ ਅਦਾਲਤ 25 ਅਪ੍ਰੈਲ ਨੂੰ

PPN2304201519ਪਠਾਨਕੋਟ, 23 ਅਪ੍ਰੈਲ (ਪੱਤਰ ਪ੍ਰੇਰਕ) – ਅਦਾਲਤਾਂ ਵਿੱਚ ਚੱਲ ਰਹੇ ਪਰਿਵਾਰਿਕ ਝਗੜਿਆਂ ਸਬੰਧੀ ਕੇਸਾਂ ਦਾ ਆਪਸੀ ਰਾਜ਼ੀਨਾਮੇ ਰਾਹੀਂ ਨਿਪਟਾਰਾ ਕਰਨ ਲਈ 25 ਅਪ੍ਰੈਲ ਨੂੰ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾਵੇਗੀ।ਇਹ ਜਾਣਕਾਰੀ ਸ਼੍ਰੀ ਬੀ.ਐਸ.ਸੰਧੂ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦਿੰਦਿਆਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਰਿਵਾਰਿਕ ਝਗੜਿਆਂ ਦੇ ਨਿਪਟਾਰੇ ਲਈ ਦੋ ਬੈਂਚ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਬੈਂਚ ਜ਼ਿਲ੍ਹਾ ਜੱਜ ਫੈਮਲੀ ਕੋਰਟ ਮਲਿਕਪੁਰ ਅਤੇ ਦੂਸਰਾ ਬੈਂਚ ਐਸ.ਡੀ.ਐਮ. ਕੋਰਟ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ।
ਸ਼੍ਰੀ ਸੰਧੂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਰਿਵਾਰਿਕ ਝਗੜਿਆਂ ਸਬੰਧੀ ਖਰਚੇ ਦੇ ਕੇਸ, ਗਾਰਡੀਅਨ ਐਂਡ ਵਾਰਡ ਐਕਟ, ਬੱਚੇ ਨੂੰ ਅਡਾਪਟ ਕਰਨ ਅਤੇ ਉਸ ਦੀ ਸਾਂਭ ਸੰਭਾਲ ਸਬੰਧੀ ਐਕਟ, ਘਰੇਲੂ ਹਿੰਸਾ ਐਕਟ, ਬਜੁਰਗ ਮਾਪਿਆਂ ਅਤੇ ਸੀਨੀਅਰ ਸਿਟੀਜ਼ਨ ਦੀ ਸਾਂਭ ਸੰਭਾਲ ਅਤੇ ਭਲਾਈ ਐਕਟ-2007 ਸਬੰਧੀ ਕੇਸਾਂ ਦੇ ਨਿਪਟਾਰੇ ਆਪਸੀ ਸਹਿਮਤੀ ਰਾਹੀਂ ਕੀਤੇ ਜਾਣਗੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply