ਰਣਜੀਤ ਸਿੰਘ, ਅਸ਼ੋਕ ਕੁਮਾਰ ਤੇ ਸਤਨਾਮ ਸਿੰਘ ਡੀ. ਪੀ ਰਹੇ ਮੋਹਰੀ
ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਖੇਡਾਂ ਪ੍ਰਤੀ ਸਰਕਾਰਾਂ ਬਹੁਤ ਕੁਝ ਕਰ ਰਹੀਆਂ ਹਨ ਤੇ ਕੀਤੇ ਉਪਰਾਲਿਆਂ ਵਿੱਚੋਂ ਸਭ ਤੋ ਵੱਧ ਉਹਨਾਂ ਅਧਿਅਪਾਕਾਂ ਦਾ ਯੌਗਦਾਨ ਹੁੰਦਾ ਹੈ ਜਿੰਨਾਂ ਨੇ ਛੋਟੇ ਛੋਟੇ ਵਿਦਿਆਰਥੀਆਂ ਨੂੰ ਖੇਡਾਂ ਵਾਸਤੇ ਤਿਆਰ ਕਰਨਾ ਹੁੰਦਾ ਹੈ। ਬੜੀਆਂ ਕਮੇਟੀਆਂ ਸੰਸਥਾਵਾਂ ਖੇਡਾ ਪ੍ਰਤੀ ਉਤਸਾਹਿਤ ਕਰਨ ਵਾਸਤੇ ਕੋਸਿਸਾਂ ਕਰ ਰਹੀਆਂ ਹਨ, ਇਸੇ ਲੜੀ ਵਿੱਚ ਸਕੂਲੀ ਪੱਧਰ ਤੇ ਜਿਲ੍ਹਾ ਟੂਰਨਾਮੈਟ ਕਮੇਟੀਆਂ ਕੋਸਿਸਾਂ ਕਰਦੀਆਂ ਹਨ। ਬੀਤੇ ਦਿਨੀ ਜਿਲ੍ਹਾਂ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ(ਗੁਰਦਾਸਪੁਰ) ਵਿਖੇ ਇੱਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਪ੍ਰਮੱਖ ਸੰਸਦੀ ਸਕੱਤਰ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਨੇ ਸਿਰਕਤ ਕੀਤੀ। ਇਸ ਇਨਾਮ ਵੰਡ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਸ੍ਰੀ ਭਾਰਤ ਭੂਸਨ, ਏ ਈ ੳ ਬੂਟਾਂ ਸਿੰਘ ਬੈਂਸ, ਤੇ ਸਮੁੱਚੀ ਜਿਲ੍ਹਾ ਕਮੇਟੀ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ।ਸਮਾਗਮ ਦੌਰਾਨ ਸ੍ਰੀ ਰਣਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਬਟਾਲਾ, ਸ੍ਰੀ ਅਸ਼ੋਕ ਕੁਮਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਧਰਮਪੁਰਾ ਬਟਾਲਾ ਤੇ ਸਤਨਾਮ ਸਿੰਘ ਡੀ ਪੀ ਸਰਕਾਰੀ ਹਾਈ ਸਕੂਲ ਹਰਦੋਝੰਡੇ ਪ੍ਰਮੁੱਖ ਹਨ।ਜਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਸੰਬੋਧਨੀ ਸਬਦਾਂ ਵਿੱਚ ਕਿਹਾ ਕਿ ਸਭ ਤੋ ਵੱਧ ਅਨੁਸ਼ਾਸ਼ਨ ਦੀ ਜਿੰਮੇਵਾਰੀ ਸਕੂਲ ਪੀ ਟੀ ਆਈਜ਼ ਤੇ ਡੀ ਪੀ ਈਜ਼ ਦੀ ਹੁੰਦੀ ਹੈ, ਸਵੇਰ ਦੀ ਸਭਾ ਤੋ ਲੈ ਕੇ ਸਕੂਲ ਵਿੱਚ ਛੁੱਟੀ ਹੋਣ ਤੱਕ ਅਨੂਸ਼ਾਸ਼ਨ ਪੈਦਾ ਕਰਨ ਵਿੱਚ ਖੇਡ ਵਿਸ਼ੇ ਨਾਲ ਸਬੰਧਿਤ ਅਧਿਆਪਕਾਂ ਦੀ ਮੁੱਖ ਜਿੰਮੇਵਾਰੀ ਹੁੰਦੀ ਹੈ, ਇਸ ਵਾਸਤੇ ਸਾਰੇ ਹੀ ਖੇਡ ਅਧਿਆਪਕਾ ਨੂੰ ਚਾਹੀਦਾ ਹੈ ਕਿ ਉਹ ਸਕੂਲੀ ਅਨੂਸਾਸ਼ਨ ਵਿੱਚ ਵਧ ਚੜ੍ਹ ਕਿ ਹਿੱਸਾ ਪਾਉਣ ਤਾਂ ਸਕੂਲਾਂ ਵਿਖੇ ਵਿਦਿਅਰਥੀਆਂ ਨੂੰ ਇੱਕ ਦੂਜੇ ਦੇ ਸਤਿਕਾਰ ਦੀ ਭਾਵਨਾ ਪੈਦਾ ਹੋ ਸਕੇ।
Punjab Post Daily Online Newspaper & Print Media
