Saturday, April 18, 2026

ਜੋ ਆਪਣੇ ਪਰਿਵਾਰ ਦਾ ਨਾ ਬਣਿਆ, ਉਹ ਐਮ ਪੀ ਬਣ ਕੇ ਬਠਿੰਡਾ ਵਾਸੀਆਂ ਦਾ ਕੀ ਸਵਾਰੂ – ਬੋਬੀ ਬਾਦਲ

PPN060405
ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਦਾ ਚੋਣ ਮੈਦਾਨ ਆਪਣੇ ਪੂਰੇ ਜੋਬਨ ਤੇਖਿੜ ਚੁੱਕਿਆ ਹੈ।ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 26 ਅਤੇ 27 ਵਿਖੇ ਬੀਬੀ ਹਰਸਿਮਰਤ ਕੌਰਬਾਦਲ ਦੇ ਹੱਕ ਵਿਚ ਚਲਾਈ ਗਈ ਚੋਣ ਮੁਹਿੰਮ ਤਹਿਤ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕਕਰਦੇ ਹੋਏ ਬੋਬੀ ਬਾਦਲ ਨੇ ਕਾਂਗਰਸ ਅਤੇ ਪੀ.ਪੀ.ਪੀ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੋ ਇਨਸਾਨ ਆਪਣੇ ਪ੍ਰਮਾਤਮਾ, ਪਰਿਵਾਰ, ਪਾਰਟੀ, ਸੰਗੀਸਾਥੀਆਂ ਤੇ ਰਿਸ਼ਤੇਦਾਰਾਂ ਦਾ ਨਹੀ ਬਣਿਆ, ਉਹ ਪਾਰਲੀਮੈਂਟ ਮੈਂਬਰ ਬਣ ਕੇ ਬਠਿੰਡਾ ਵਾਸੀਆਂਦਾ ਕੀ ਸਵਾਰੂ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਬਾਦਲ ਦੇ ਹੱਕ ਵਿਚਵੋਟਾਂ ਭੁਗਤਾਉਣ।ਇਸ ਮੌਕੇ ਉਨਾਂ ਦੇ ਨਾਲ ਜਥੇਦਾਰ ਤੇਜਾ ਸਿੰਘ ਬਰਾੜ, ਟੇਕ ਸਿੰਘ ਖਾਲਸਾਸਾਬਕਾ ਨਗਰ ਕੌਸ਼ਲਰ, ਸੁਰੇਸ਼ ਕੁਮਾਰ, ਸ਼ਾਮ ਲਾਲ ਜੈਨ, ਜਸਵਿੰਦਰ ਸਿੰਘ ਜੱਸੀ, ਬੰਟੀਰੁਮਾਣਾ, ਪਵਨਦੀਪ, ਬੀਬੀ ਲਖਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply