Monday, June 22, 2026

ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ

PPN2404201509

ਖੁਜਾਲਾ, 24 ਅਪ੍ਰੈਲ (ਸਿਕੰਦਰ ਸਿੰਘ ਖਾਲਸਾ ਸੋਨੀ) – ਖਾਲਸਾ ਸਾਜਨਾ ਦਿਵਸ ਦੇ ਪਵਿਤਰ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਗੁਰੁ ਗ੍ਰੰਥ ਸਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੁ ਨਾਨਕ ਸਹਿਬ ਪਿੰਡ ਸਾਧਪੁਰ ਤੋਂ ਨਗਰ ਕੀਰਤਨ ਕੱਢਿਆ ਗਿਆ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ।ਨਗਰ ਕੀਰਤਨ ਦੀ ਰਵਾਨਗੀ ਭਾਈ ਦਲੇਰ ਸਿੰਘ ਵਲੋਂ ਅਰਦਾਸ ਉਪਰੰਤ ਕੀਤੀ ਗਈ।ਸਹਿਬ ਸ੍ਰੀ ਗੁਰੂੁ ਗ੍ਰੰਥ ਸਹਿਬ ਜੀ ਨੂੰ ਗੱਡੀ ਵਿੱਚ ਸੁੰਦਰ ਪਾਲਕੀ ਵਿੱਚ ਸ਼ਸੋਬਤ ਕੀਤਾ ਗਿਆ।ਸੰਗਤਾਂ ਸਬਦ ਗਾਇਨ ਕਰਦਿਆਂ ਪਾਲਕੀ ਸਹਿਬ ਦੇ ਪਿਛੇ ਪਿਛੇ ਚਲ ਰਹੀਆਂ ਸਨ.ਰਸਤੇ ਵਿੱਚ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕੀਤੀ ਗਈ।ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਚਾਹ ਪਕੌੜੇ ਅਤੇ ਗੁਰਦੁਆਰਾ ਨਾਨਕਸਰ ਵਿਖੇ ਲੰਗਰ ਲਗਾਏ ਗਏ।ਸਮਾਪਤੀ ਮੌਕੇ ਗੁਰਦੁਆਰਾ ਬੇਰ ਸਹਿਬ ਕਲੱਬ ਦੇ ਪ੍ਰਧਾਨ ਤਲਵਿੰਦਰ ਸਿੰਘ, ਦਲਬੀਰ ਸ਼ਿੰਘ, ਅੰਗਰੇਜ ਸਿੰਘ, ਮਾਸਟਰ ਸੰਦੀਪ ਕੁਮਾਰ, ਡਾ ਸੁਖਚੈਨ ਸਿੰਘ, ਸੈਕਟਰੀ ਮੇਵਾ ਸਿੰਘ, ਸਰਪੰਚ ਧਰਮ ਸਿੰਘ, ਜਗੀਰ ਸਿੰਘ, ਸਰਮੁੱਖ ਸਿੰਘ ਵਲੋਂ ਨਗਰ ਕੀਰਤਨ ਵਿੱਚ ਸ਼ਾਮਲ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply