Monday, June 22, 2026

ਕੁੰਭਕਰਨ ਦੀ ਨੀਂਦ ਸੁੱਤੀ ਟਰੈਫਿਕ ਪੁਲਿਸ

PPN2404201510

ਖੁਜਾਲਾ, 24 ਅਪ੍ਰੈਲ (ਸਿਕੰਦਰ ਸਿੰਘ ਖਾਲਸਾ) – ਸੂਬਾ ਸਰਕਾਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਅਦੇਸ਼ ਜਾਰੀ ਕੀਤੇ ਹਨ, ਪਰ ਵੇਖਿਆ ਜਾਵੇ ਤਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਿੱਚ ਆਮ ਲੋਕਾਂ ਨਾਲੋਂ ਵੱਧ ਯੋਗਦਾਨ ਸਹਿਰਾਂ ਤੇ ਕਸਬਿਆਂ ਦੀਆਂ ਸੜਕਾਂ ਰੋਡ ਉਪਰ ਬਣੇ ਸਕੂਲਾਂ ਦਾ ਹੈ।ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੇਖਿਆ ਜਾਵੇ ਤਾਂ ਜਦੋਂ ਕੋਈ ਰਾਹਗੀਰ ਚੰਦ ਮਿੰਟਾਂ ਸਕਿੰਟਾਂ ਲਈ ਰੁਕ ਜਾਂਦਾ ਹੈ ਤਾਂ ਪੁਲਿਸ ਉਸ ਉਪਰ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਜਦੋਂ ਕਿ ਰੋਡ ਉਪਰ ਸਕੂਲ ਵਾਲਿਆਂ ਬੱਸਾਂ ਅਤੇ ਥ੍ਰੀ ਵੀਲਰ ਸ਼ਰੇਆਮ ਟਰੈਫਿਕ ਦੀ ਉਲੰਘਣਾ ਕਰਨ ਤੋਂ ਜਰਾ ਵੀ ਨਹੀ ਡਰਦੇ ਅਤੇ ਟਰੈਫਿਕ ਜਾਮ ਕਰਨ ਵਿੱਚ ਪੂਰਾ-ਪੂਰਾ ਯੋਗਦਾਨ ਪਾਉਂਦੇ ਹਨ।ਜਦੋਂ ਆਮ ਲੋਕਾਂ ਲਈ ਸੂਬਾ ਸਰਕਾਰ ਨੇ ਟ੍ਰੈਫਿਕ ਨਿਯਮ ਬਣਾਏ ਹਨ ਤਾਂ ਸਕੂਲ ਵਾਲੀਆਂ ਬੱਸਾਂ ਲਈ ਕਿਉਂ ਨਹੀ?

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply