Tuesday, March 31, 2026

350 ਸਾਲ ਸਿੱਖੀ ਸਰੂਪ ਨਾਲ ਲੜੀ ਤਹਿਤ ਕੀਤਾ ਸਨਮਾਨਿਤ

PPN2404201512

ਪੱਟੀ, 24 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 17ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਸੋਹਨ ਲਾਲ ਪਾਰਕ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।ਜਿਸ ਵਿਚ ਸੰਤ ਮਹਾਂਪੁਰਸ਼,ਕੀਰਤਨੀ ਜਥੇ ਅਤੇ ਕਾਵਾਚਕਾ ਵੱਲੋਂ ਗੁਰੁ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਕੀਰਤਨ ਦਰਬਾਰ ਦੀ ਆਰੰਭਤਾ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸੁਖਮਨੀ ਸਾਹਿਬ ਸੇਵਾ ਸੁਸਇਟੀ ਬੀਬੀ ਰਜਨੀ ਜੀ ਵੱਲੋਂ ਕਰ ਕੇ ਕੀਤੀ ਗਈ।

        ਉਪਰੰਤ ਭਾਈ ਸਰਬਜੀਤ ਸਿੰਘ ਪੱਟੀ, ਭਾਈ ਗੁਰਪ੍ਰੀਤ ਸਿੰਘ ਬਾਬਾ ਬਕਾਲਾ, ਗਿਆਨੀ ਸਰਬਜੀਤ ਸਿੰਘ ਪ੍ਰਚਾਰਕ, ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਟਰੱਸਟ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲ਼ਾਂ ਜੀ ਟਰੱਸਟ ਵਾਲਿਆਂ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਂਹੀ ਹਾਜਰੀ ਲਗਵਾਈ।ਇਸ ਸਮਾਗਮ ਦੌਰਾਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸੰਤ ਬਾਬਾ ਛਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ ਵਾਲੇ, ਸੰਤ ਬਾਬਾ ਗਿਆਨ ਸਿੰਘ ਜੀ ਮਨਿਹਾਲੇ ਵਾਲੇ, ਬਾਬਾ ਸੁਰਜੀਤ ਸਿੰਘ ਜੀ ਝਾੜ ਸਾਹਿਬ ਕੈਰੋਂ ਵਾਲੇ,ਬਾਬਾ ਸੁਖਦੇਵ ਸਿੰਘ ਜੀ ਹੰਸਲੀ ਸਾਹਿਬ ਵਾਲੇ, ਬਾਬਾ ਸਰੂਪ ਸਿੰਘ ਜੀ ਗੁ: ਭੱਠ ਸਾਹਿਬ ਵਾਲੇ ਸੰਗਤਾਂ ਦੇ ਰੂਬਰੂ ਹੋਏ।ਕੀਰਤਨ ਦਰਬਾਰ ਵਿਚ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਆਰੰਭੀ “350 ਸਾਲ ਸਿੱਖੀ ਸਰੂਪ ਦੇ ਨਾਲ” ਲੜੀ ਦੇ ਤਹਿਤ ਉਹਨਾਂ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨਾਂ ਨੇ ਇਹ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply