
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਰਾਜਨੀਤੀ ਅਤੇ ਪੈਸਾ ਦੋਵੇ ਨਾਲ-ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈ, ਪਰ ਫਾਜਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਡਾ. ਯੱਸ਼ਪਾਲ ਸਿੰਘ ਜੱਸੀ ਲਈ ਇਹ ਬਿਲਕੁੱਲ ਵੀ ਅੋਖਾ ਨਹੀ। ਡਾ. ਯੱਸਪਾਲ ਸਿੰਘ ਜੱਸੀ ਇੱਕ ਸੁਝਵਾਨ ਡਾਕਟਰ ਹੌਣ ਦੇ ਨਾਲ-ਨਾਲ ਇੱਕ ਉਘੇ ਰਾਜਨੀਤੀਕ ਵੀ ਹਨ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਡਾਕਟਰ ਬਣਨ ਦਾ ਮੇਰਾ ਮਕਸਦ ਲੋਕਾਂ ਦੀ ਸੇਵਾ ਕਰਨਾ ਸੀ, ਜੋਕਿ ਮੈ ਪਿਛਲੇ 20 ਸਾਲਾਂ ਤੋ ਕਰ ਰਿਹਾ ਹਾਂ ਅਤੇ ਹੁਣ ਮੇਰਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਵੀ ਲੋਕ ਸੇਵਾ ਕਰਨਾ ਹੀ ਹੈ। ਮੈ ਪੈਸੇ ਅਤੇ ਸੋਹਰਤ ਦੀ ਭੁੱਖ ਲਈ ਰਾਜਨੀਤੀ ਵਿੱਚ ਨਹੀ ਆਇਆ।1987 ਵਿੱਚ ਬਤੌਰ ਮੈਡੀਕਲ ਅਫਸਰ ਉਨਾਂ ਦੀ ਪਹਿਲੀ ਨਿਯੁੱਕਤੀ ਸਰਕਾਰੀ ਹਸਪਤਾਲ ਪਿੰਡ ਕਮਾਲਵਾਲਾ ਵਿਖੇ ਹੋਈ ਅਤੇ ਨਵੰਬਰ 2002 ਵਿੱਚ ਉਨਾਂ ਨੇ ਆਪਣਾ ਖੁੱਦ ਦਾ ਕਲੀਨੀਕ ਐਮ.ਆਰ. ਸਰਕਾਰੀ ਕਾਲਜ ਰੋਡ, ਫਾਜਿਲਕਾ ਵਿਖੇ ਸ਼ੁਰੂ ਕਰ ਲਿਆ। ਉਹ ਈ.ਐਸ.ਸੀ ਯੋਰਪੀਅਨ ਸੌਸਾਇਟੀ ਆਫ ਕਾਰਡੌਲੌਜੀ ਦੇ ਮੈਬਰ ਹਨ ਅਤੇ ਇਸ ਦੀਆਂ ਹਰ ਸਾਲ ਹੋਣ ਵਾਲੀਆਂ ਕਾਂਨਫਰੰਸਾਂ ਵਿੱਚ ਵੀ ਭਾਗ ਲੈਂਦੇ ਹਨ। ਉਹ ਅਮੈਰਿਕਨ ਡਾਈਬਟੀਕ ਐਸੋਸੀਏਸਨ ਅਤੇ ਅਮੈਰਿਕਨ ਕਾਰਡੀਲੌਜੀਕਲ ਸੌਸਾਇਟੀ ਦੇ ਵੀ ਮੈਬਰ ਹਨ। ਡਾ. ਯੱਸਪਾਲ ਜੱਸੀ 2013 ਵਿੱਚ ਰਾਜਨੀਤਿਕ ਵਿੱਚ ਆਏ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋ ਉਹਨਾਂ ਨੂੰ ਕਾਂਗਰਸ ਪ੍ਰਦੇਸ ਡਾਕਟਰ ਸੈਲ ਦੇ ਉਪ ਚੇਅਰਮੈਨ ਦੇ ਅਹੁੱਦੇ ਨਾਲ ਨਵਾਜਿਆ ਗਿਆ।ਡਾਕਟਰ ਜੱਸੀ ਵੇਟ ਲੀਫਟਿੰਗ ਵਿੱਚ ਸਟੇਟ ਚੈਂਪੀਅਨ ਵੀ ਰਹੇ ਹਨ ਅਤੇ ਕਈ ਵਾਰੀ ਸਟੇਟ ਅਤੇ ਨੈਸ਼ਨਲ ਖੇਡਾਂ ਵਿੱਚ ਵੀ ਭਾਗ ਲੈ ਚੁੱਕੇ ਹਨ।2 ਬੱਚਿਆਂ ਦੇ ਪਿਤਾ ਡਾ. ਜੱਸੀ ਦੀ ਬੇਟੀ ਗੁੰਜਨ ਗੁੱਜਰ ਸਥਾਨਕ ਓਰੀਐਂਟਲ ਬੈਂਕ ਆਫ ਕਾਮਰਸ ਵਿੱਚ ਅਧਿਕਾਰੀ ਹੈ ਅਤੇ ਉਹਨਾਂ ਦਾ ਬੇਟਾ ਐਰਿਸ ਗੁੱਜਰ ਗਿਆਨ ਸਾਗਰ ਮੈਡੀਕਲ ਕਾਲਜ ਬਰਨੂਰ ਤੋ ਐਮ.ਬੀ.ਬੀ.ਐਸ ਦੀ ਪੜਾਈ ਪੂਰੀ ਕਰ ਚੁੱਕਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media