Thursday, March 12, 2026

ਚੋਣ ਅਮਲੇ ਦੀ ਪਹਿਲੀ ਰਿਹਰਸਲ ਗੈਰ ਹਾਜਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ- ਐਸ. ਕਰੁਣਾ

PPN070407
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)-  ਅੱਜ ਜਿਲਾ ਫਾਜਿਲਕਾ ਵਿਚ ਤੈਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਅਬੋਹਰ, ਫਾਜਿਲਕਾ ਤੇ ਜਲਾਲਾਬਾਦ ਵਿਖੇ ਕਰਵਾਈ ਗਈ। ਇਹ ਜਾਣਕਾਰੀ ਜਿਲਾ ਚੋਣ ਅਫਸਰ ਸ੍ਰੀ ਐਸ. ਕਰੁਣਾ ਰਾਜੂ ਆਈ.ਏ.ਐਸ. ਨੇ ਦਿੱਤੀ। ਉਨਾਂ ਦੱਸਿਆ ਕਿ ਪਹਿਲੀ ਰਿਹਰਸਲ ਮੋਕੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਪਾਏ ਗਏ ਹਨ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਉਨਾਂ ਵਿਸਥਾਰ ਨਾਲ ਜਾਣਕਾਰੀ ਦਿੰਦੀਆਂ ਦੱਸਿਆ ਕਿ ਜਿਲੇ ਵਿਚ 734 ਪੋਲਿੰਗ ਬੁਥਾਂ ਤੇ  ਕੁੱਲ 4131 ਪ੍ਰੀਜਾਇਡਿੰਗ/ਸਹਾਇਕ ਪ੍ਰੀਜਾਇਡਿੰਗ ਤੇ ਪੋਲਿਗ ਅਫਸਰਾਂ ਨੂੰ ਤੈਨਾਤ ਕੀਤਾ ਗਿਆ। ਜਿਸ ਵਿਚ ਵਿਧਾਨ ਸਭਾ ਚੋਣ ਹਲਕਾ 79 ਜਲਾਲਾਬਾਦ ਦੇ 4 ਪ੍ਰੀਜਾਇਡਿੰਗ, 8 ਸਹਾਇਕ ਪ੍ਰੀਜਾਇਡਿੰਗ ਅਤੇ 19 ਪੋਲਿੰਗ ਅਫਸਰ ਕੁਲ 31 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ। ਇਸੇ ਤਰਾਂ ਹੀ 80 ਫਾਜਿਲਕਾ ਵਿਚ 16 ਪ੍ਰੀਜਾਇਡਿੰਗ, 15 ਸਹਾਇਕ ਪ੍ਰੀਜਾਇਡਿੰਗ ਅਤੇ 17 ਪੋਲਿੰਗ ਅਫਸਰ ਕੁਲ 48 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ, 81 ਅਬੋਹਰ ਦੇ 23 ਪ੍ਰੀਜਾਇਡਿੰਗ, 13 ਸਹਾਇਕ ਪ੍ਰੀਜਾਇਡਿੰਗ ਅਤੇ 11 ਪੋਲਿੰਗ ਅਫਸਰ ਕੁਲ 47 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ, 82  ਬੱਲੂਆਣਾ ਦੇ 7 ਪ੍ਰੀਜਾਇਡਿੰਗ, 6 ਸਹਾਇਕ ਪ੍ਰੀਜਾਇਡਿੰਗ ਅਤੇ 13 ਪੋਲਿੰਗ ਅਫਸਰ ਕੁਲ 25 ਅਧਿਕਾਰੀ/ਕਰਮਚਾਰੀ ਗੈਰਹਾਜਰ ਪਾਏ ਗਏ। ਇਸੇ ਤਰਾਂ ਜਿਲਾ ਫਾਜਿਲਕਾ ਦੇ 50 ਪ੍ਰੀਜਾਇਡਿੰਗ, 42 ਸਹਾਇਕ ਪ੍ਰੀਜਾਇਡਿੰਗ ਅਤੇ 59 ਪੋਲਿੰਗ ਅਫਸਰ ਕੁਲ 151 ਅਧਿਕਾਰੀ/ਕਰਮਚਾਰੀ ਪਹਿਲੀ ਰਿਹਰਸਲ ਦੋਰਾਨ ਗੈਰਹਾਜਰ ਪਾਏ ਗਏ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply