Thursday, March 26, 2026

ਦਰਜਾ ਚਾਰ ਸਰਕਾਰੀ ਕਰਮਚਾਰੀ ਤੇ ਡਰਾਇਵਰ ਯੂਨੀਅਨ ਵਲੋ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ

PPN0505201515

ਹੁਸ਼ਿਆਰਪੁਰ, 5 ਮਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵਲੋ ਜਿਹੜਾ ਪਿਛਲੇ ਦਿਨੀ ਕਾਲਸ ਫੋਰ ਤੇ ਡਰਾਈਵਰ ਦੀਆ ਪੋਸਟਾ ਨੂੰ ਖਤਮ ਕਰਨ ਲਈ ਪੱਤਰ ਜਾਰੀ ਕੀਤਾ ਉਸ ਦੇ ਸਬੰਧ ਵਿੱਚ ਦਰਜਾਚਾਰ ਸਰਕਾਰੀ ਕਰਮਚਾਰੀ ਅਤੇ ਡਰਾਇਵਰ ਯੂਨੀਅਨ ਵਲੋ ਸਾਝੇ ਤੋਰ ਸਿਵਲ ਹਸਪਤਾਲ ਦੇ ਅੱਗੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਪੁਤਲਾ ਬਣਾ ਕੇ ਰੋਸ ਪਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇ ਬਾਜੀ ਕੀਤੀ ਗਈ zਤੇ ਸਿਵਲ ਹਸਪਤਾਲ ਦੇ ਆਲੇ ਦੁਆਲੇ ਮਾਰਚ ਕੀਤਾ ਗਿਆ।ਇਸ ਰੈਲੀ ਵਿੱਚ ਸਿਵਲ ਹਸਪਤਾਲ, ਸਿਵਲ ਸਰਜਨ ਦਫਤਰ ਅਤੇ ਐਟੀਲਾਰਵਾਂ ਸਕੀਮ ਹੁਸ਼ਿਆਰਪੁਰ ਦੇ ਮੁਲਾਜਮਾਂ ਨੇ ਇਕ ਘੰਟੇ ਦੀ ਡਿਉਟੀ ਦਾ ਬਾਈਕਾਟ ਕੀਤਾ ।ਇਸ ਮੋਕੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋ ਤੱਕਪੰਜਾਬ ਸਰਕਾਰ ਵਲੋ ਮੁਲਾਜਮਾ ਖਿਲਾਫ ਜਾਰੀ ਕੀਤਾ ਪੱਤਰ ਵਾਪਿਸ ਨਹੀ ਲੈਦੀ ਉਦੋ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਹਰ ਰੋਜ ਪੰਜਾਬ ਸਰਕਾਰ ਦੇ ਖਿਲਾਫ ਇਕ ਘਟਾ ਰੋਸ ਰੈਲੀ ਕੀਤੀ ਜਾਵੇਗੀ।ਇਸ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਤੇ ਉਹਨਾ ਮੁਲਜਮਾਂ ਦੀਆ ਸਾਰੀਆ ਕੈਟਗਰੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਰੇ ਮੁਲਜਮਾਂ ਨੂੰ ਇਕ ਪਲੇਟ ਫਾਰਮ ਤੇ ਇਕੱਠੇ ਹੋਕੇ ਸੰਘਰਸ਼ ਲੜਨਾ ਚਾਹੀਦਾ ਹੈ।ਉਹਨਾ ਭਾਰਤਰੀ ਜਥੇਬੰਦੀਆ ਨੂੰ ਇਸ ਸੰਘਰਸ਼ ਵਿੱਚ ਹਮਾਤਿਤ ਕਰਨ ਦੀ ਅਪੀਲ ਕੀਤੀ ।

          ਇਸ ਮੋਕੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਭੂਈ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪੁਤਲਾ ਇਸ ਕਰਕੇ ਨਹੀ ਫੂਕਿਆ ਕਿਉਕਿ ਪੁਤਲਾ ਫੂਕਣ ਤੋ ਬਆਦ ਕੰਮ ਖਤਮ ਹੋ ਜਾਦਾ ਹੈ ਤੇ ਇਹ ਸਾਹਮਣੇ ਰੱਖ ਕੋ ਰੋਜਾਨਾ ਰੋਸ ਪ੍ਰਦਰਸਨ ਕੀਤਾ ਜਾਵੇਗਾ ਤੇ ਬਆਦ ਵਿੱਚ ਇਸ ਮੋਤ ਘਰ ਦੇ ਠੰਡੇ ਫ੍ਰੀਜ਼ਰ ਵਿੱਚ ਰੱਖ ਦਿੱਤਾ ਜਾਵੇਗਾ ਇਸ ਉਦੇ ਤੱਕ ਚਲਦਾ ਰਹੇਗਾ ਜਦ ਤੋਕ ਪੰਜਾਬ ਸਰਕਾਰ ਵਲੋ ਜਾਰੀ ਕੀਤਾ ਪੱਤਰ ਵਾਪਿਸ ਨਹੀ ਲਿਆ ਜਾਦਾ।ਇਸ ਮੋਕੇ ਸਿਵਲ ਸਰਜਨ ਦਫਤਰ ਦੇ ਕਲਾਸ ਫੋਰ ਯੂਨੀਅਨ ਦ ਪ੍ਰਧਾਨ ਰਾਮ ਲੁਭਾਇਆ ਨੇ ਸਬੱਧਨ ਕਰਦੇ ਹੋਏੇ ਕਿਹਾ ਕਿ ਸਰਾਕਰ ਵਲੋ ਜਿਹੜਾ ਤਰਸ ਦੇ ਅਧਾਰ ਨੌਕਰੀ ਖਤਮ ਕਰਨ ਦਾ ਪੱਤਰ ਜਾਰੀ ਕੀਤਾ ਹੈ ਇਸ ਦੇ ਨਾਲ ਮੁਲਜਮਾਂ ਦੇ ਪਰਿਵਾਰ ਦਾ ਇੰਨਸੋਰਿਸ਼ ਖਤਮ ਹੋ ਜਾਵੇਗਾ । ਅੱਜ ਦੇ ਸਮੇ ਵਿੱਚ ਜੇਕਰ ਕੋਈ ਮੁਲਾਜਮ ਡਿਉਟੀ ਦੋਰਾਨ ਮਰ ਜਾਦਾ ਹੈ ਤਾਂ ਉਸ ਪਰਿਵਾਰ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਹੋ ਜਾਵੇਗਾ। ਪਹਿਲਾ ਹੀ ਪੰਜਾਬ ਵਿੱਚ ਕਿਸਾਨ ਤੇ ਮਜਦੂਰ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਤੇ ਲੋਕਾਂ ਹਾਲਤ ਦਿਨ ਪਰ ਦਿਨ ਬਤੱਤਰ ਹੋ ਚੁਕੀ ਹੈ ਤੇ ਪੰਜਾਬ ਵਿੱਚ ਅਕਾਲੀ, ਬੀ ਜੇ ਪੀ ਤੇ ਕਾਗਰਸ ਦੇ ਵਿਧਾਇਕ ਆਪਣੇ ਤਨਖਾਹਾ ਵਧਾ ਲੋਕਾਂ ਦੇ ਪੈਸਿਆ ਨਾਲ ਐਸ਼ ਪ੍ਰੱਸਤੀ ਕਰ ਰਹੇ ਹਨ ।ਉਹਨਾ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਹ ਫੈਸਲਾ ਜਦ ਤੱਕ ਵਾਪਸ ਨਹੀ ਲੈਦੀ ਇਹਨਾ ਚਿਰ ਸੰਘਰਸ਼ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇ ਸਾਰੀਆ ਫੈਡਰੇਸ਼ਨ ਨੂੰ ਇਕੱਠੇ ਕਰਕੇ ਇਹ ਫੈਸਲਾ ਲਿਆ ਜਾਵੇਗਾ ਕਿ ਪੰਜਾਬ ਦੇ ਮੰਤਰੀ ਤੇ ਵਿਧਾਇਕ ਦਾ ਘਿਰਾਉ ਕੀਤਾ ਜਾਵੇਗਾ ਉਹਨਾ ਨੂੰ ਇਲਾਕੇ ਵਿੱਚ ਬੜਨ ਨਹੀ ਦਿੱਤਾ ਜਾਵੇਗਾ ।
ਇਸ ਮੋਕੇ ਹੋਰਨਾ ਤੋ ਇਲਾਵਾਂ ਕੁਲਦੀਪ ਰਾਜ ਚੈਅਰਮੈਨ ਕਲਾਸ ਫੋਰ ਯੂਨੀਅਨ, ਸੁਨੀਲ ਪ੍ਰੀਏ, ਭੁਪਿੰਦਰ ਸਿੰਘ, ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਰਾਮ ਲੁਭਾਇਆ, ਕੁਲਦੀਪ ਸਿੰਘ ਪਰਮਜੀਤ ਸਿੰਘ, ਹੁਸਨ ਲਾਲ, ਮੁਕੇਸ਼ ਕੁਮਾਰ, ਹਰਜੀਤ ਸਿੰਘ, ਅਸੋਕ ਕੁਮਾਰ, ਰਜੇਸ਼ ਕੁਮਾਰ ਪ੍ਰਧਾਨ ਐਟੀਲਾਰਵਾ ਸਕੀਮ, ਪ੍ਰੇਮ ਚੰਦ, ਯਸਪਾਲ, ਕਿਸੋਰੀ ਲਾਲ, ਸ਼ੁਭਾਸ ਚੰਦ ਆਦਿ ਨੇ ਵੀ ਸਬੋਧਨ ਕੀਤਾ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply