Monday, March 23, 2026

ਮੁਹੱਲਾ ਅਸਲਾਮਾਬਾਦ ਦੇ 50 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

PPN1205201514

ਹੁਸ਼ਿਆਰਪੁਰ, 12 ਮਈ (ਸਤਵਿੰਦਰ ਸਿੰਘ) – ਮੁਹੱਲਾ ਅਸਲਾਮਾਬਾਦ ਦੇ 50ਪਰਿਵਾਰ ਵੱਖ ਵੱਖ ਰਾਜਨੀਤਕ ਪਾਰਟੀਆ ਛੱਡ ਕੇ ਪੀ੍ਰਤਮ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਇਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰਾ ਦਾ ਸਵਾਗਤ ਕਰਦਿਆ ਆਮ ਆਦਮੀ ਪਾਰਟੀ ਦੇ ਕੌਮੀ ਪਰਿਸ਼ਦ ਦੇ ਮੈਬਰ ਨਵੀਨ ਜੈਰਥ ਤੇ ਸਟੇਟ ਕਾਰਜਕਾਰਨੀ ਮੈਬਰ ਯਾਮਿਨੀ ਗੋਮਰ ਨੇ ਕਿਹਾ ਕਿ ਆਮ ਜਨਤਾ ਹੁਣ ਅਕਾਲੀ, ਭਾਜਪਾ ਤੇ ਕਾਗਰਸ ਦੇ ਭ੍ਰਿਸ਼ਟਾਚਾਰ ਤੋ ਤੰਗ ਆ ਚੁੱਕੀ ਹੈ ਤੇ ਅਜਿਹੇ ਵਿੱਚ ਜਨਤਾ ਕੋਲ ਪਹਿਲਾਂ ਕੋਈ ਵਿਕਲਪ ਨਹੀ ਹੁੰਦਾ ਸੀ ਪਰ ਹੁਣ ਜਨਤਾ ਆਪ ਨੂੰ ਚੰਗੇ ਵਿਕਲਪ ਵਜੋ ਦੇਖ ਰਹੀ ਹੈ।ਗੋਮਰ ਨੇ ਅਗੇ ਕਿਹਾ ਕਿ ਜਨਤਾ ਹੁਣ ਜਾਗ ਚੁੱਕੀ ਹੈ ਤੇ ਹੁਣ ਜਨਤਾ ਨੇਤਾਵਾ ਦਾ ਰਾਜ ਖੱਤਮ ਕਰਕੇ ਆਪਣਾ ਰਾਜ ਦੇਖਣਾ ਚਾਹੁੰਦੀ ਹੈ।ਇਸ ਮੌਕੇ ਤੇ ਆਪ ਵਿੱਚ ਸ਼ਾਮਲ ਹੋਏ ਪ੍ਰੀਤਮ ਸਿੰਘ ਨੇ ਕਿਹਾ ਕਿ ਜਿਸ ਤਰ੍ਹਾ ਦਿੱਲੀ ਵਿੱਚ ਕੇਜਰੀਵਾਲ ਲੋਕ ਹਿੱਤ ਵਿੱਚ ਕੰਮ ਕਰ ਰਹੇ ਹਨ, ਉਹ ਸ਼ਲਾਗਾਯੋਗ ਹੈ ਤੇ ਹੁਣ ਪੰਜਾਬ ਦੀ ਜਨਤਾ ਵੀ ਇਹੋ ਜਿਹਾ ਰਾਜ ਦੇਖਣਾ ਚਾਹੁੰਦੀ ਹੈ।ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾ ਵਿੱਚ ਵਿਨੋਦ ਕੁਮਾਰ, ਪਵਨ ਕੁਮਾਰ, ਰਾਜ ਕੁਮਾਰ, ਗੁਰਪਾਲ, ਤੁਲਸੀ ਰਾਮ, ਹਰਮੇਸ਼ ਲਾਲ, ਅਮਰੀਕ ਸਿੰਘ, ਪ੍ਰੀਤਮ ਸਿੰਘ, ਜੁਝਾਰ ਸਿੰਘ, ਜਤਿਦੰਰ, ਸੰਜੇ ਕੁਮਾਰ,ਹਰਜੀਤ, ਸ਼ੀਤਲ ਦਾਸ, ਜਗਤਾਰ ਸਿੰਘ, ਤਰਸੇਮ ਭਾਟਿਆ, ਚੇਤਨਾ, ਅੰਤਿਮਾ, ਮਮਤਾ, ਰਾਜ ਕੁਮਾਰੀ, ਗੁਰਦੇਵ ਕੌਰ, ਨਿਰਮਲ ਕੌਰ, ਰਾਣੀ, ਵਿਮਲਾ, ਕਸ਼ਮੀਰ ਕੌਰ, ਮੋਹਨ ਲਾਲ, ਹਨੀ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply