Thursday, March 19, 2026

ਜ਼ਿਲਾ ਪੱਧਰ ਦੀ ਦਸਵੀਂ ਟਾਈਕਵਾਂਡੋ ਚੈਂਪੀਅਨਸ਼ਿਪ ਕਰਵਾਈ

PPN1305201507

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ ਸੱਗੂ) – ਜ਼ਿਲਾ ਪੱਧਰ ਦੀ ਦਸਵੀਂ ਟਾਈਕਵਾਂਡੋ ਚੈਪੀਅਨਸ਼ਿਪ ਬੀ. ਬੀ. ਕੇ. ਡੀ. ਵੀ ਕਾਲਜ ਵਿਖੇ ਕਰਵਾਈ ਗਈ ਜਿਸ ਵਿੱਚ ਅੰਡਰ 17 ਗਰੁੱਪ ਦੇ ਅੰਤਰਗਤ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਗੋਲਡਨ ਐਵੀਨਿਊ ਨੇ 25 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਦੇ ਮੈਨੇਜਰ ਸਕੂਲ ਦੇ ਡੀ.ਪੀ. ਸ੍ਰੀਮਤੀ ਪਰਮਿੰਦਰ ਕੌਰ ਸਨ।ਸਕੂਲ ਦੇ ਖਿਡਾਰੀਆਂ ਗੁਰਇਕਬਾਲ ਸਿੰਘ, ਮਹਾਂਬੀਰ ਸਿੰਘ ਤੇ ਸਹਿਜਦੀਪ ਸਿੰਘ ਨੇ ਸੋਨੇ ਦਾ ਕੁੰਵਰਪ੍ਰੀਤ ਸਿੰਘ ਨੇ ਚਾਂਦੀ ਅਤੇ ਮਨਜੋਤ ਸਿੰਘ ਨੇ ਤਾਂਬੇ ਦਾ ਤਗਮਾ ਪ੍ਰਾਪਤ ਕੀਤਾ, ਸਕੂਲ ਨੇ ਪਿਛਲੇ ਸਾਲ ਹੋਈ ਟਾਈਕਵਾਂਡੋ ਚੈਪੀਅਨਸ਼ਿਪ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਸਕੂਲ ਦੇ ਪ੍ਰਿੰਸੀਪਲ ਸੀ੍ਰਮਤੀ ਸਤਿੰਦਰ ਕੌਰ ਮਰਵਾਹਾ ਦੀ ਯੋਗ ਅਗਵਾਈ ਅਤੇ ਨਿਰਦੇਸ਼ਾਂ ਸਦਕਾ ਹੀ ਸਕੂਲ ਅਜਿਹੀਆਂ ਮੱਲਾਂ ਮਾਰਨ ਦੇ ਕਾਬਲ ਸਿੱਧ ਹੋਇਆ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply