Saturday, March 28, 2026

ਸ਼ਾਇਰ ਮਹਾਂਬੀਰ ਸਿੰਘ ਗਿੱਲ ਦੀ ਪਲੇਠੀ ਕਾਵਿ ਪੁਸਤਕ ‘ਹਵਾਵਾਂ ਨੂੰ ਕਹੋ’ ਲੋਕ ਅਰਪਣ

PPN1805201505

ਅੰਮ੍ਰਿਤਸਰ, 18 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਸ੍ਰ: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਉੱਭਰਦੇ ਕਲਮਕਾਰ ਸ਼ਾਇਰ ਮਹਾਂਬੀਰ ਸਿੰਘ ਗਿੱਲ ਦੀ ਪਲੇਠੀ ਕਾਵਿ ਪੁਸਤਕ ‘ਹਵਾਵਾਂ ਨੂੰ ਕਹੋ’ ਲੋਕ ਅਰਪਣ ਕੀਤੀ ਗਈ।ਸਮਾਰੋਹ ਦੀ ਪ੍ਰਧਾਨਗੀ ਡਾ. ਦਰਿਆ, ਕੁਲਦੀਪ ਸਿੰਘ ਧਾਲੀਵਾਲ, ਸ਼ੇਲਿੰਟਰਜੀਤ ਸਿੰਘ ਰਾਜਨ, ਰਘੁਬੀਰ ਸਿੰਘ ਤੀਰ, ਧਰਵਿੰਦਰ ਸਿੰਘ ਔਲਖ, ਅਤੇ ਡਾ. ਭੁਪਿੰਦਰ ਸਿੰਘ ਮੱਟੂ ਵੱਲੋਂ ਕੀਤੀ ਗਈ।ਪੁਸਤਕ ਬਾਰੇ ਪਰਚਾ ਪੜ੍ਹਦਿਆਂ ਡਾ. ਮਨਦੀਪ ਕੌਰ ਢੀਂਡਸਾ ਨੇ ਕਿਹਾ ਸ਼ਾਇਰ ਕ੍ਰਾਂਤੀਕਾਰੀ ਦ੍ਰਿਸ਼ਟੀ ਦਾ ਮਾਲਕ ਹੈ ਜੋ ਸਮੁੱਚੀ ਮਨੁੱਖਤਾ ਨੂੰ ਖੇੜਿਆਂ ਭਰਪੂਰ ਵੇਖਣ ਦਾ ਖਾਹਸ਼ਮੰਦ ਹੈ।ਡਾ. ਦਰਿਆ ਨੇ ਕਿਹਾ ਕਿ ਸ਼ਾਇਰ ਸਮਾਜ ਵਿਚਲੀਆਂ ਗੰਦਲੀਆਂ ਹੋ ਚੁੱਕੀਆਂ ਹਵਾਵਾਂ ਨੂੰ ਰੋਕਣ ਦੀ ਗੱਲ ਕਰਦੈ, ਜੋ ਹਵਾਵਾਂ ਸਾਡੇ ਸਮਾਜ ਨੂੰ ਪਿਛਾਂਹ ਵੱਲ ਲਿਜਾ ਰਹੀਆਂ ਹਨ।ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੇਖਕ ਨੇ ਆਮ ਲੋਕਾਂ ਦੀ ਗੱਲ, ਉਨ੍ਹਾਂ ਦੀ ਭਾਸ਼ਾ ਵਿੱਚ ਕੀਤੀ ਹੈ ਅਤੇ ਉਹ ਆਪਣੇ ਪਲੇਠੇ ਯਤਨ ਵਿੱਚ ਕਾਫ਼ੀ ਸਫਲ ਹੋਇਆ ਹੈ।
ਡਾ. ਸੁਖਦੇਵ ਸਿੰਘ, ਸਾਹਿਬ ਸਿੰਘ, ਧਰਵਿੰਦਰ ਸਿੰਘ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਐੱਸ. ਪ੍ਰਸ਼ੋਤਮ, ਪ੍ਰਿ: ਗੁਰਬਾਜ ਸਿੰਘ ਤੋਲਾਨੰਗਲ, ਡਾ. ਭੁਪਿੰਦਰ ਸਿੰਘ ਮੱਟੂ ਰੋਜ਼ੀ ਸਿੰਘ ਰਘਬੀਰ ਸਿੰਘ ਤੀਰ, ਸਰਪੰਚ ਮੱਖਣ ਸਿੰਘ ਗਿੱਲ, ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਮਲਵਿੰਦਰ ਨੇ ਵੀ ਪੁਸਤਕ ਬਾਰੇ ਹੋਈ ਭਰਵੀਂ ਵਿਚਾਰ ਚਰਚਾ ‘ਚ ਸ਼ਮੂਲੀਅਤ ਕੀਤੀ, ਮੰਚ ਸੰਚਾਲਕ ਦੇ ਫਰਜ਼ ਭੁਪਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਏ। ਇਸ ਸਮਰੋਹ ਵਿੱਚ ਸਰਬਜੀਤ ਸਿੰਘ ਸੰਧੂ, ਗਿਆਨੀ ਪਿਆਰਾ ਸਿੰਘ ਜਾਚਕ, ਅਮਰੀਕ ਸਿੰਘ ਸ਼ੇਰਗਿੱਲ, ਅਜੀਤ ਸਿੰਘ ਨਬੀਪੁਰੀ, ਜਗਤਾਰ ਗਿੱਲ, ਹਰੀ ਸਿੰਘ ਗਰੀਬ, ਪ੍ਰੀਤਮ ਸਰਪੰਚ, ਮੱਖਣ ਸਿੰਘ ਭੈਣੀਵਾਲਾ, ਪ੍ਰਭਦੀਪ ਸਿੰਘ ਲਾਡਾ, ਕਸ਼ਮੀਰ ਸਿੰਘ ਰੰਧਾਵਾ, ਗੁਰਜਿੰਦਰ ਸਿੰਘ ਬਘਿਆੜੀ, ਚਰਨਜੀਤ ਸਿੰਘ ਅਜਨਾਲਾ, ਸੰਤੋਖ ਸਿੰਘ ਰਾਹੀ, ਵਰਿੰਦਰ ਕੌਰ ਪੰਨੂੰ, ਸੁਰਿੰਦਰ ਕਮਲ, ਡਾ. ਸ਼ਮਸ਼ੇਰ ਸਿੰਘ ਹੇਰ,ਸੁਖਵਿੰਦਰ ਸਿੰਘ ਹੇਰ, ਡਾ. ਸੁਖਦੇਵ ਸਿੰਘ ਪਾਂਧੀ, ਡਾ. ਬਿਕਰਮਜੀਤ, ਡਾ. ਸੁਖਦੇਵ ਸਿੰਘ ਸੇਖੋਂ, ਸ਼ੇਰ ਸਿੰਘ ਮਰੜੀ, ਕੁਲਦੀਪ ਸਿੰਘ ਕਾਹਲੋਂ, ਮਨਪ੍ਰੀਤ ਚਮਿਆਰੀ, ਸੁਰਿੰਦਰ ਅਜਨਾਲਵੀ, ਸਤਨਾਮ ਸਿੰਘ ਔਲਖ, ਨਵਦੀਪ ਸਿੰਘ ਬਦੇਸ਼ਾ, ਕਲਿਆਣ ਅੰਮ੍ਰਿਤਸਰੀ, ਲਖਬੀਰ ਸਿੰਘ ਕੋਹਾਲੀ, ਪਰਮਜੀਤ ਸਿੰਘ ਬੱਗਾ, ਗਿਆਨ ਸਿੰਘ ਗਹਿਰੀ, ਸੇਵਾ ਸਿੰਘ ਤਰਕਸ਼ੀਲ ਜਾਦੂਗਰ, ਰਮੇਸ਼ ਸੋਨੀ, ਰਜਿੰਦਰ ਕੌਰ ਗਿੱਲ, ਇੰਸ. ਨਿਰਭੈ ਸਿੰਘ ਪੰਨੂੰ, ਪਰਮਜੀਤ ਸਿੰਘ ਬੱਗਾ, ਗਰਿੰਦਰ ਕੌਰ ਗਿੱਲ, ਸੁਖਵਿਰਕ, ਗੁਰਸ਼ਰਨ ਸਿੰਘ ਗਿੱਲ, ਵੱਸਣ ਸਿੰਘ ਗਿੱਲ, ਨਿਰਵੈਰ ਸਿੰਘ ਗਿੱਲ, ਆਦਿ ਹਸਤੀਆਂ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply