Saturday, September 19, 2026

ਸੁੱਖ ਸ਼ਾਂਤੀ ਲਈ ਮੁਹੱਲਾ ਵਾਸੀਆਂ ਨੇ ਕਰਵਾਇਆ ਜਗਰਾਤਾ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਡਲ ਟਾਊਨ ਸਥਿਤ ਈ.ਡਬਲਿਊ.ਐਸ ਅਤੇ ਐਲਆਈ.ਜੀ ਮਕਾਨਾਂ ਦੇ ਵਸਨੀਕ ਸਮੂਹ ਮੁਹੱਲਾ ਵਾਸੀਆਂ ਦੁਆਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਲਗਾਤਾਰ ਤੀਸਰੇ ਜਗਰਾਤੇ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਜੈ ਦੁਰਗਾ ਜਾਗਰਣ ਮੰਚ ਤੁੰਗਵਾਲੀ ਦੀ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ।ਇਸ ਸਮਾਰੋਹ ਦੌਰਾਨ ਵਾਰਡ ਨੰਬਰ 11 ਦੇ ਕੌਂਸਲਰ ਹਰਜਿੰਦਰ ਸਿੰਘ ਛਿੰਦਾ ਅਤੇ ਵਾਰਡ ਇੰਚਾਰਜ਼ ਐਡਵੋਕੇਟ ਮੋਹਨਜੀਤ ਸਿੰਘ ਪੁਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਤੇ ਮੁਹੱਲਾ ਵਾਸੀਆਂ ਵੱਲੋਂ ਉਨ੍ਹਾਂ ਦਾ ਯੋਗ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਮਾਤਾ ਦੇ ਭੰਡਾਰੇ ਵਿੱਚ ਸਮੂਹ ਮੁਹੱਲਾ ਵਾਸੀਆਂ ਵੱਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਅਤੇ ਨੌਜਵਾਨਾਂ ਦੁਆਰਾ ਅਣਥੱਕ ਸੇਵਾ ਕੀਤੀ ਗਈ। ਸਵੇਰ ਤੱਕ ਚੱਲੇ ਜਗਰਾਤੇ ਦੌਰਾਨ ਮਾਤਾ ਦੀਆਂ ਭੇਟਾਵਾਂ ਤੋਂ ਇਲਾਵਾ ਝਾਕੀਆਂ ਵੀ ਕੱਢੀਆਂ ਗਈਆਂ ਜਿਨ੍ਹਾਂ ਦਾ ਬੱਚਿਆਂ, ਨੌਜਵਾਨਾਂ ਅਤੇ ਮੁਹੱਲਾ ਨਿਵਾਸੀਆਂ ਨੇ ਖੂਬ ਅਨੰਦ ਮਾਣਿਆ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply