Wednesday, March 25, 2026

 ਨਸ਼ਾ ਛੁਡਾਊ ਕੇਂਦਰ ਪੱਟੀ ਵਿਚ ਦੁਰ-ਵਿਹਾਰ ਦੇ ਚਲਦਿਆਂ ਨੋਜਵਾਨਾਂ ਕੀਤੀ ਨਾਅਰੇਬਾਜੀ

ਸਟਾਫ ਤੇ ਲਗਾਏ ਮੁਫਤ ਦਵਾਈ ਬੰਦ ਕਰਨ ਅਤੇ ਜਲੀਲ ਕਰਨ ਦੇ ਦੋਸ਼
ਲਗਾਏ ਗਏ ਦੋਸ਼ ਬਿਲਕੁਲ ਬੇ-ਬੁਨਿਆਦ ਡਾ. ਇਸ਼ਾ ਧਵਨ

PPN0606201512

ਪੱਟੀ, 5 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੂਬਾ ਸਰਕਾਰ ਵੱਲੋਂ ਨੋਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣ ਲਈ ਜਿਥੇ ਸਾਰਥਿਕ ਕਦਮ ਚੁੱਕੇ ਜਾ ਰਹੇ ਹਨ, ਉਥੇ ਨਸ਼ਾ ਛੁਡਾਊ ਕੇਂਦਰ ਪੱਟੀ ਵਿਚ ਕੰਮ ਕਰਦੇ ਅਧਿਕਾਰੀਆਂ ਵੱਲੋਂ ਨਸ਼ਾ ਛੱਡਣ ਆਏ ਨੋਜਵਾਨਾਂ ਨਾਲ ਮਾੜਾ ਵਰਤਾਓ ਕਰਕੇ ਕੇਂਦਰ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।ਜਿਸ ਦੀ ਮਿਸਾਲ ਉਸ ਵੇਲੇ ਮਿਲੀ ਜਦ ਸਥਾਨਕ ਸਿਵਲ ਹਸਪਤਾਲ ਪੱਟੀ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਲਈ ਪਹੁੰਚ ਰਹੇ ਨੋਜਵਾਨਾਂ ਨੇ ਅੱਜ ਇਕੱਠੇ ਹੋ ਕੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰਾਂ ਅਤੇ ਸਟਾਫ ਦੀ ਇਲਾਜ ਦੌਰਾਨ ਵਰਤੀ ਜਾਂਦੀ ਅਣਗਹਿਲੀ ਦੇ ਰੋਸ ਵਿਚ ਆਵਾਜ਼ ਬੁਲੰਦ ਕਰਦਿਆਂ ਇਕ ਸੁਰ ਹੋ ਕੇ ਆਪਣੀ ਹੱਡਬੀਤੀ ਸੁਣਾਉਦਿਆਂ ਦੱਸਿਆ ਕਿ ਇਥੋਂ ਦੇ ਸਟਾਫ ਵੱਲੋਂ ਉਹਨਾਂ ਨਾਲ ਚੰਗਾ ਵਰਤਾਉ ਨਹੀ ਕੀਤਾ ਜਾਂਦਾ।ਰੋਸ ਵੱਜੋਂ ਇਕੱਠੇ ਹੋਏ ਨੋਜਵਾਨਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ (27) ਵਾਸੀ ਪਿੰਡ ਠੱਠਾ ਜੋ ਕਿ ਪਿਛਲੇ 2 ਸਾਲ ਤੋਂ ਇਸ ਨਸ਼ਾ ਛੁਡਾਓ ਕੇਂਦਰ ਤੋਂ ਆਪਣਾ ਇਲਾਜ ਕਰਵਾ ਰਿਹਾ ਹੈ ਸਟਾਫ ਵੱਲੋਂ ਬਿਨਾਂ ਕਿਸੇ ਕਾਰਨ ਫਾਇਲ ਬੰਦ ਕਰ ਦਿੱਤੀ ਹੈ।ਜਿਸ ਕਰਕੇ ਉਸ ਨੂੰ ਕੇਂਦਰ ਤੋਂ ਮਿਲਣ ਵਾਲੀ ਮੁਫਤ ਦਵਾਈ ਬੰਦ ਹੋਣ ਕਰਕੇ ਜਦ ਬੀਤੀ ਸ਼ਾਮ ਉਸ ਦੀ ਹਾਲਤ ਬਹੁਤ ਨਾਜੁਕ ਹੋ ਗਈ ਤਾਂ ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਪ੍ਰਾਈਵੇਟ ਇਲਾਜ ਕਰਵਾ ਕੇ ਉਸ ਦੀ ਜਾਨ ਬਚਾਈ ਹੈ।ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦ ਵੀ ਉਹ ਅਤੇ ਉਸ ਵਾਂਗ ਹੋਰ ਨੌਜਵਾਨ ਆਪਣੀ ਦਵਾਈ ਲੈਣ ਆਉਦੇ ਹਨ ਤਾਂ ਸਟਾਫ ਵੱਲੋਂ ਉਹਨਾਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਬੇਇਜ਼ਤੀ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਉਕਤ ਸਟਾਫ ਦੁੇ ਚਲਦਿਆਂ ਪਿਛਲੇ ਕੁੱਝ ਸਮੇਂ ਤੋਂ ਨੋਜਵਾਨ ਆਪਣੀ ਦਵਾਈ ਲੈਣ ਨਹੀਂ ਆ ਰਹੇ।ਅਮਨਦੀਪ ਸਿੰਘ ਅਤੇ ਸਾਥੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਨੂੰ ਕੀਤੀ ਸ਼ਿਕਾਇਤ ਦੀ ਕਾਪੀ ਦਿਖਾਉਦਿਆਂ ਕਿਹਾ ਕਿ ਇਥੋਂ ਦੇ ਸਟਾਫ ਵੱਲੋਂ ਪਹਿਲਾਂ ਵੀ ਮਾੜੇ ਵਰਤਾਓ ਦੇ ਚੱਲਦਿਆਂ ਕਈ ਵਾਰ ਸ਼ਿਕਾਇਤਾਂ ਉੱਚ ਅਧਿਕਾਰੀਆਂ ਨੂੰ ਕੀਤੀਆਂ ਜਾ ਚੁੱਕੀਆਂ ਹਨ, ਪਰ ਸਟਾਫ ਵੱਲੋਂ ਆਪਣੇ ਅਸਰ ਰਸੂਖ ਦੇ ਚੱਲਦਿਆਂ ਆਪਣਾ ਬਚਾਅ ਕਰ ਲਿਆ ਜਾਂਦਾ ਹੈ।ਕੇਂਦਰ ਵਿਚ ਹਾਜਰ ਸਮੂਹ ਨੌਜਵਾਨਾਂ ਨੇ ਕਿਹਾ ਕਿ ਜੇਕਰ ਦਵਾਈ ਬੰਦ ਦੇ ਦੌਰਾਨ ਕਿਸੇ ਵੀ ਨੋਜਵਾਨ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਸਾਰੀ ਜਿੰਮੇਵਾਰੀ ਉਕਤ ਸਟਾਫ ਦੀ ਹਵੇਗੀ।
ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾ. ਇਸ਼ਾ ਧਵਨ ਨੇ ਕਿਹਾ ਕਿ ਨਸ਼ਾਂ ਛਡਾਓ ਕੇਂਦਰ ਵਿਚ ਰੋਜਾਨਾ 150-200 ਮਰੀਜ ਚੱੈਕ ਕੀਤੇ ਜਾਂਦੇ ਹਨ ਅਤੇ ਹਰ ਇਕ ਨੂੰ ਸਹੀ ਤਰੀਕੇ ਨਾਲ ਚੈਕਅਪ ਕਰਕੇ ਦਵਾਈ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਦਵਾਈ ਦੇ ਨਾਲ ਨਾਲ ਮਰੀਜਾਂ ਦੀ ਕੋਂਸਲਿੰਗ ਵੀ ਕੀਤੀ ਜਾਂਦੀ ਹੈ।ਉਕਤ ਨੌਜਵਾਨਾਂ ਵੱਲੋਂ ਸਟਾਫ ਤੇ ਲਗਾਏ ਗਏ ਸਾਰੇ ਇਲਜਾਮ ਝੂਠੇ ਅਤੇ ਬੇਬੁਨਿਆਦ ਹਨ।ਉਹਨਾਂ ਕਿਹਾ ਕਿ ਇਸ ਕੇਂਦਰ ਵਿਚ ਜਨਾਨਾ ਸਟਾਫ ਹੋਣ ਕਰਕੇ ਨਸ਼ਾ ਛੱਡਣ ਆਏ ਨੋਜਵਾਨਾਂ ਵੱਲੋਂ ਉਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਅਤੇ ਗੰਦੇ ਕੁਮੈਂਟ ਪਾਸ ਕੀਤੇ ਜਾਂਦੇ ਹਨ ਜਿਸ ਕਰਕੇ ਇਹਨਾਂ ਨੋਜਵਾਨਾਂ ਦੀਆਂ ਫਾਈਲਾਂ ਬੰਦ ਕੀਤੀਆਂ ਗਈਆਂ ਹਨ।ਇਸ ਦੀ ਲ਼ਿਖਤੀ ਸ਼ਿਕਾਇਤ ਜਨਾਨਾ ਸਟਾਫ ਨੇ ਉਹਨਾਂ ਨੂੰ ਦਿੱਤੀ ਹੈ ਜੋ ਕਿ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।ਉੇਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਿਚ ਹਰ ਆਉਣ ਵਾਲੇ ਹਰ ਵਿਅਕਤੀ ਨਾਲ ਚੰਗਾ ਵਰਤਾਓ ਕੀਤਾ ਜਾਂਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply