ਅੰਮ੍ਰਿਤਸਰ, 9 ਜੂਨ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਸਥਾਨਕ ਸਰਕਾਰ ਤੇ ਮੈਡੀਕਲ ਐਜੂਕੇਸ਼ਨ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅਪੀਲ ਕੀਤੀ ਹੈ ਕਿ ਉਹ ਏਮਜ਼ ਨੂੰ ਅੰਮ੍ਰਿਤਸਰ ਵਿਚ ਲਾਉਣ ਲਈ ਕੇਂਦਰੀ ਖ਼ਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਨਿਜੀ ਤੌਰ ‘ਤੇ ਸੰਪਰਕ ਕਰਨ ਦੀ ਖੇਚਲ ਕਰਨ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਜੋਸ਼ੀ ਨੂੰ ਲਿਖੇ ਪਤਰ ਵਿਚ ਇੰਡੀਅਨ ਇਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐਮ.) ਨੂੰ ਅੰਮ੍ਰਿਤਸਰ ਵਿਖੇ ਲਾਉਣ ਸੰਬੰਧੀ ਸ੍ਰੀ ਜੇਤਲੀ ਨੂੰ ਮਿਲਣ ਦੀ ਸ਼ਲਾਘਾ ਕਰਦੇ ਹੋਏ ਏਮਜ਼ ਦੇ ਮਾਮਲੇ ਵਿਚ ਵੀ ਅਗੇ ਆਉਣ ਦੀ ਬੇਨਤੀ ਕੀਤੀ ਹੈ।ਲੋਕ ਸਭਾ ਚੋਣਾਂ ਸਮੇਂ 2 ਅਪ੍ਰੈਲ 2014 ਨੂੰ ਸ੍ਰੀ ਅਰੁਣ ਜੇਤਲੀ ਜੋ ਕਿ ਉਸ ਸਮੇਂ ਲੋਕ ਸਭਾ ਦੀ ਅੰਮ੍ਰਿਤਸਰ ਸੀਟ ਤੋਂ ਚੋਣ ਲੜ ਰਹੇ ਸਨ ਨੇ ਕਿਹਾ ਸੀ ਕਿ ਅੰਮ੍ਰਿਤਸਰ ਲਈ ਸਿਹਤ ਸੇਵਾਵਾਂ ਲਈ ਬਹੁਤ ਕੁਝ ਕਰਨ ਦੀ ਲੋੜ ਹੈ ਤੇ ਵਾਅਦਾ ਕੀਤਾ ਸੀ ਕਿ ਹਰ ਸੂਬੇ ਵਿਚ ਏਮਜ਼ ਲਾਉਣ ਦੀ ਲੋੜ ਹੈ ਤੇ ਪੰਜਾਬ ਵਿਚ ਸਭ ਤੋਂ ਵਧੀਆ ਸਥਾਨ ਅੰਮ੍ਰਿਤਸਰ ਹੈ ਕਿਉਂਕਿ ਇਥੇ ਸਭ ਤੋਂ ਪੁਰਾਣਾ ਮੈਡੀਕਲ ਕਾਲਜ ਅੰਮ੍ਰਿਤਸਰ ਹੈ । ਪਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਪੰਜਾਬ ਨੂੰ ਮਿਲੇ ਏਮਜ਼ ਨੂੰ ਲਾਉਣ ਲਈ ਜਿਹੜੀਆਂ ਤਿੰਨ ਥਾਵਾਂ ਕੇਂਦਰ ਨੂੰ ਭੇਜੀਆਂ ਉਸ ਵਿਚ ਅੰਮ੍ਰਿਤਸਰ ਦਾ ਨਾਂ ਨਹੀਂ ਸੀ। ਹੁਣ ਕੇਂਦਰੀ ਮੰਤਰੀ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਏਮਜ਼ ਨੂੰ ਆਪਣੇ ਹਲਕੇ ਬਠਿੰਡੇ ਵਿਚ ਲਾਉਣ ਲਈ ਜ਼ੋਰ ਲਾ ਰਹੇ ਹਨ।
ਪੰਜਾਬ ਸਰਕਾਰ ਦੀ ਹਮੇਸ਼ਾ ਹੀ ਨੀਤੀ ਰਹੀ ਹੈ ਕਿ ਜਿਹੜੇ ਵੀ ਪ੍ਰੋਟੈਕਟ ਕੇਂਦਰ ਤੋਂ ਆਉਣ ਉਨ੍ਹਾਂ ਨੂੰ ਮੁਹਾਲੀ, ਬਠਿੰਡਾ ਜਾਂ ਮਾਲਵੇ ਦੇ ਕਿਸੇ ਖੇਤਰ ਵਿਚ ਲਾਇਆ ਜਾਵੇ। ਹੈਰਾਨੀ ਇਸ ਗੱਲ ਦੀ ਹੈ ਕਿ ਬੀ ਜੇ ਪੀ ਦਾ ਕੋਈ ਵੀ ਆਗੂ ਇਸ ਵਿਤਕਰੇ ਪ੍ਰਤੀ ਆਪਣੀ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਰਦਾ।7 ਜੂਨ 2015 ਨੂੰ ਨਾਭੇ ਤੋਂ ਪੰਜਾਬ ਭਾਜਪਾ ਦੇ ਸਕੱਤਰ ਡਾ. ਸੁਭਾਸ਼ ਸ਼ਰਮਾ ਦੇ ਹਵਾਲੇ ਨਾਲ ਖਬਰਾਂ ਲੱਗੀਆਂ ਹਨ ਕਿ ਭਾਜਪਾ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨ ਦੀ ਥਾਂ ਇਕੱਲਿਆਂ ਹੀ ਲੜੀਆਂ ਜਾ ਸਕਦੀਆਂ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਭਾਜਪਾ ਜਨਤਕ ਮਸਲਿਆਂ ਪ੍ਰਤੀ ਲੋਕ ਪੱਖੀ ਨੀਤੀ ਅਪਣਾਏ ਤੇ ਗੁਰੂ ਦੀ ਨਗਰੀ ਦੇ ਵਿਕਾਸ ਲਈ ਅਗੇ ਆਵੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media