
ਖਾਲੜਾ, 28 ਜੂਨ (ਰਣਬੀਰ ਸਿੰਘ ਰਿੰਪਲ, ਲਖਵਿੰਦਰ ਸਿੰਘ ਗੋਲਣ) ਨਿੱਕੀ ਉਮਰ ਵਿੱਚ ਹੀ ਬੱਚਿਆਂ ਨੂੰ ਪਤਿਤਪੁਣੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਗੁਰਮਿਤ ਗਿਆਨ ਮਿਸ਼ਨਰੀ ਕਾਲਜ਼ (ਲੁਧਿਆਣਾ) ਦੇ ਕੇਂਦਰ ਡੱਲ ਵੱਲੋਂ ਇਲਾਕੇ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਗੁਰਮਿਤ ਕੈਂਪਾਂ ਦੇ ਤਹਿਤ ਕਸਬਾ ਖਾਲੜਾ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿੱਖੇ ਗੁਰਦੁਆਰਾ ਪ੍ਰਧਾਨ ਗੋਪਾਲ ਸਿੰਘ ਖਾਲੜਾ ਦੀ ਅਗਵਾਈ ਹੇਠ ਗੁਰਮਿਤ ਕੈਂਪ ਲਗਾਇਆ ਗਿਆ।ਚਾਰ ਦਿਨ ਚੱਲੇ ਇਸ ਕੈਂਪ ਵਿੱਚ ਪ੍ਰਚਾਰਕ ਵੀਰ ਭਾਈ ਕਰਨਬੀਰ ਸਿੰਘ ਨਾਰਲੀ ਵਲੋਂ ਬੱਚਿਆਂ ਦੀਆਂ ਗੁਰਮਿਤ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ ਧਾਰਮਿਕ ਕਵਿਤਾਵਾਂ, ਪ੍ਰਸ਼ਨ ਉੱਤਰ, ਗੁਰੂ ਸਾਹਿਬਾਨਾ ਦੇ ਨਾਂਅ, ਨਸ਼ਿਆਂ ਨੂੰ ਛੱਡਣ ਲਈ ਭਾਸ਼ਣ ਮੁਕਾਬਲੇ ਅਤੇ ਗੁਰਮਿਤ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਹਿਯੋਗ ਕਰਨ ਵਾਲੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਾਰੇ ਕੈਂਪ ਸਬੰਧੀ ਦਿਸ਼ਾ ਨਿਰਦੇਸ਼ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਦਿਤੇ ਗਏ।ਇਸ ਮੌਕੇ ਠੇਕੇਦਾਰ ਬਲਜੀਤ ਸਿੰਘ, ਬਾਪੂ ਕਰਨੈਲ ਸਿੰਘ, ਮੇਜਰ ਸਿੰਘ ਤੇ ਪਾਠੀ ਜੁਗਰਾਜ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ
ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …
Punjab Post Daily Online Newspaper & Print Media