Wednesday, November 25, 2026

’ਤਣਾਓ ਅਤੇ ਤਣਾਓ ਪ੍ਰਬੰਧਨ’ ਸਬੰਧੀ ਕਾਰਜਸ਼ਾਲਾ ਦਾ ਆਯੋਜਨ

PPN0407201503ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ” ਤਣਾਓ ਅਤੇ ਤਣਾਓ ਪ੍ਰਬੰਧਨ” ਸਬੰਧੀ ਇਕ ਕਾਰਜਸ਼ਾਲਾ ਦਾ ਆਯੋਜਿਨ ਕਰਦਿਆਂ ਨੈਕੱਸਟ ਐਜੂਕੇਸ਼ਨ ਦੇ ਸ੍ਰੀਮਤੀ ਪੂਨਮਜੀਤ ਕੌਰ ਕਿਹਾ ਕਿ ਅਜੋਕੀ ਵਿਦਿਅਕ ਪ੍ਰਣਾਲੀ ਕਾਰਨ ਵਿਦਿਆਰਥੀਆਂ ਵਿਚ ਤਣਾਓ, ਕਿੱਤੇ ਕਾਰਨ ਅਧਿਆਪਕਾਂ, ਪਰਿਵਾਰਕ ਕਾਰਨਾਂ ਕਰਕੇ ਹੋਣ ਵਾਲੇ ਤਣਾਓ ਨੂੰ ਦੂਰ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤਣਾਓ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸ਼ਨੋਤਰੀ, ਛੋਟੀਆਂ ਖੇਡਾਂ ਅਤੇ ਵੀਡੀਓ ਕਲਿਪਿੰਗਜ਼ ਦੁਆਰਾ ਹੋਰ ਮਨੋਰੰਜਕ ਅਤੇ ਜਾਣਕਾਰੀ ਭਰਪੂਰ ਬਣਾਇਆ ਗਿਆ। ਸ੍ਰੀਮਤੀ ਪੂਨਮਜੀਤ ਕੌਰ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ, ਉਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ। ਉਨ੍ਹਾਂ ਨੇ ਕਲਾਸਰੂਮ ਪ੍ਰਬੰੰਧਨ ਬਾਰੇ ਵੀ ਗੁਰ ਅਧਿਆਪਕਾਂ ਨੂੰ ਦੱਸੇ। ਅਧਿਆਪਕਾਂ ਨੇ ਇਸ ਕਾਰਜ਼ਸ਼ਾਲਾ ਨੂੰ ਸਮੇਂ ਦੀ ਲੋੜ ਅਤੇ ਜਾਣਕਾਰੀ ਭਰਪੂਰ ਦੱਸਿਆ। ਸਕੂਲ ਦੀ ਵਾਇਸ ਪਿੰਸ੍ਰੀਪਲ ਸ੍ਰੀਮਤੀ ਸੀਮਾ ਵੈਦ ਨੇ ਆਏ ਮਹਿਮਾਨ ਸ੍ਰੀਮਤੀ ਪੂਨਮਜੀਤ ਕੌਰ ਦਾ ਸਨਮਾਨ ਅਤੇ ਧੰਨਵਾਦ ਵੀ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply