Thursday, March 19, 2026

ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ‘ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਚੇਅਰਮੈਨ ਰਾਣਾ ਨੇ ਕੀਤਾ ਸਨਮਾਨਤ

PPN0607201505

ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਬੀਤੇ ਦਿਨੀਂ ਸਿੱਖ ਵੈਲਫੇਅਰ ਸੋਸਾਇਟੀ ਆਸਨਸੋਲ (ਪੱਛਮੀ ਬੰਗਾਲ) ਦੇ ਵਿਸ਼ੇਸ਼ ਸੱਦੇ ‘ਤੇ ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਹੋਏ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਅਤੇ ਇਸੇ ਨਾਲ ਹੀ ਉਹ ਬੜੂ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਹੋਏ ਸਮਾਗਮ ਵਿੱਚ ਵੀ ਉਚੇਚੇ ਤੋਰ ਤੇ ਪੁਜੇ।ਇਨ੍ਹਾਂ ਮੌਕਿਆ ਤੇ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਵਲੋਂ ਉਨ੍ਹਾਂ ਦਾ ਹਾਰਦਿਕ ਸੁਆਗਤ ਅਤੇ ਸਿਰੋਪਾ ਦੀ ਬਖਸ਼ਸ਼ ਕਰ ਸਨਮਾਨਤ ਕੀਤਾ ਗਿਆ।ਸ. ਰਾਣਾ ਨੇ ਇਨ੍ਹਾਂ ਮੌਕਿਆਂ ਤੇ ਆਪਣੇ ਸਨਮਾਨ ਲਈ ਜਿਥੇ ਮੁਖੀਆਂ ਦਾ ਧੰਨਵਾਦ ਕੀਤਾ, ਉਥੇ ਹੀ ਪ੍ਰਤਿਭਾਸ਼ਾਲੀ ਬਚਿਆਂ ਨੂੰ ਸਨਮਾਨਤ ਕਰਦਿਆਂ ਸਮੁਚੇ ਰੂਪ ਵਿੱਚ ਸਿੱਖ ਵਿਰਸੇ ਦੀ ਸੰਭਾਲ ਪ੍ਰਤੀ ਸਮਰਪਿਤ ਚਲੀਆਂ ਆ ਰਹੀਆਂ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਪ੍ਰੇਰਨਾ ਕੀਤੀ ਕਿ ਉਹ ਜਿਥੇ ਸਿੱਖੀ ਵਿਰਸੇ ਦੀ ਸੰਭਾਲ ਦੇ ਖੇਤ੍ਰ ਵਿੱਚ ਆਪਣੀ ਨਿਸ਼ਠਾ-ਪੂਰਣ ਵਚਨਬੱਧਤਾ ਨਿਭਾ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਪ੍ਰਤਿਭਸ਼ਾਲੀ ਸਿੱਖ ਬਚਿਆਂ ਨੂੰ ਗੋਦ ਲੈ ਉਨ੍ਹਾਂ ਨੂੰ ਦੇਸ਼ ਦੀਆਂ ਆਈ ਏ ਐਸ, ਆਈ ਪੀ ਐਸ ਆਦਿ ਸਰਵੁਚ ਸੇਵਾਵਾਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੇ ਸਮਰਥ ਬਣਾਉਣ ਦੀ ਜ਼ਿਮੇਂਦਾਰੀ ਵੀ ਸੰਭਾਲਣੀ ਚਾਹੀਦੀ ਹੈ।ਸ. ਰਾਣਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਿੱਖੀ ਵਿਰਸੇ ਦੀ ਸੰਭਾਲ ਪ੍ਰਤੀ ਸਮਰਪਿਤ ਸਿੱਖ ਨੌਜਵਾਨ ਦੇਸ ਦੀਆਂ ਉਚ ਸੇਵਾ ਸੰਸਥਾਵਾਂ ਵਿੱਚ ਹਿਸੇਦਾਰ ਹੋਣਗੇ ਤਾਂ ਜਿੱਥੇ ਸਿੱਖਾਂ ਦਾ ਮਾਣ-ਸਤਿਕਾਰ ਵਧੇਗਾ, ਉਥੇ ਹੀ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਅਤੇ ਸੁਰਖਿਆ ਨਿਸਚਿਤ ਕਰਨ ਵਿੱਚ ਵੀ ਮਦਦ ਮਿਲੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply