
ਤਰਸਿੱਕਾ, 6 ਜੁਲਾਈ (ਕੰਵਲ ਜੋਧਾਨਗਰੀ) – ਇੱਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਜੋਧਾਨਗਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਸ਼ੇਖਫਤਾ ਦੀ ਯਾਦ ਵਿੱਚ ਪਿੰਡ ਵਾਸੀਆਂ ਵਲੋਂ ਮੇਲਾ ਲਗਾਇਆ ਗਿਆ, ਜਿਸ ਵਿੱਚ ਭਾਰੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।ਚਾਦਰ ਦੀ ਰਸਮ ਬੀਬੀ ਕੰਵਲਜੀਤ ਕੌਰ ਅਤੇ ਬਾਬਾ ਮੁਖਤਾਰ ਅਲੀ ਦੁਆਰਾ ਕੀਤੀ ਗਈ।ਸੂਫੀ ਕਲਾਕਾਰ ਮਾਸਟਰ ਅਨੂਪ ਅਤੇ ਕੁਲਜੀਤ ਧਮਾਕਾ ਨੇ ਕਵਾਲੀਆਂ ਗਾ ਕੇ ਸ਼ਰਧਾਲਅੂਾਂ ਨੂੰ ਮੰਤਰਮੁਗਦ ਕੀਤਾ।ਇਸ ਮੌਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਮੌਕੇ ਸਰਪੰਚ ਤਰਲੋਕ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ, ਮੁਖਬੈਨ ਸਿੰਘ, ਸੰਤੋਖ ਸਿੰਘ ਫੌਜੀ, ਜਤਿੰਦਰ ਸਿੰਘ ਬੱਬਾ, ਅਮਰਤ ਸਿੰਘ ਅਮਰੀ, ਗੋਰਾ, ਫੌਜੀ ਧਰਮੂਚੱਕ, ਗਰਵਿੰਦਰ ਸਿੰਘ ਫੌਜੀ ਆਦਿ ਵਲੋਂ ਮੇਲੇ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਨ ਲਈ ਯੋਗਦਾਨ ਪਾਇਆ ।
Punjab Post Daily Online Newspaper & Print Media