Monday, April 6, 2026

ਸ਼ਹਿਰ ਵਿਚ ਪੈਂਦੇ ਨਾਲਿਆਂ ਦੀ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਜਾਰੀ

ਮੇਅਰ ਵਲੋਂ ਬਾਲ ਕਿਸ਼ਨ ਰੋਡ ਵਿਖੇ ਪੈਂਦੇ ਨਾਲੇ ਦੀ ਸਫਾਈ ਦਾ ਜਾਇਜ਼ਾ

PPN1107201519

ਹੁਸ਼ਿਆਰਪੁਰ, 11 ਜੁਲਾਈ (ਸਤਵਿੰਦਰ ਸਿੰਘ)-ਨਗਰ ਨਿਗਮ ਹੁਸ਼ਿਆਰਪੁਰ ਵਿਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਾਰਡਾਂ ਵਿਚ ਪੈਂਦੇ ਨਾਲਿਆਂ ਦੀ ਸਫਾਈ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਬਾਲ ਕਿਸ਼ਨ ਰੋਡ ਤੇ ਪੈਂਦੇ ਨਾਲੇ ਦੀ ਸਫਾਈ ਸਬੰਧੀ ਨਰਿਖਣ ਕਰਨ ਮੌਕੇ ਦਿੱਤੀ। ਕੌਂਸਲਰ ਵਿਕਰਮ ਮਹਿਤਾ ਦੀ ਅਗਵਾਈ ਹੇਠ ਬਾਲ ਕਿਸ਼ਨ ਰੋਡ ਸ਼ਾਪ ਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਚੌਹਾਨ, ਵਾਈਸ ਪ੍ਰਧਾਨ ਅਭਿਸ਼ੇਕ ਚੰਦਰ ਜੈਨ, ਭਾਨੂ ਅਗਰਵਾਲ, ਰਾਮ ਕ੍ਰਿਸ਼ਨ, ਬਲਬੀਰ ਸਿੰਘ, ਰਕੇਸ਼ ਕੁਮਾਰ ਬਲੱਗਣ, ਮੋਹਨ ਲਾਲ ਸਚਦੇਵਾ ਨੇ ਇਸ ਮੌਕੇ ਤੇ ਮੇਅਰ ਸ਼ਿਵ ਸੂਦ ਨੂੰ ਦੁਕਾਨਦਾਰਾਂ ਨੂੰ ਆ ਰਹੀਆ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਕਿਸ਼ਨ ਰੋਡ ਤੋ ਲੰਘਦੇਂ ਨਾਲੇ ਵਿਚ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਹੀ ਹੋ ਰਹੀ।
ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਮੌਕੇ ਤੇ ਹਾਜ਼ਰ ਇੰਸਪੈਕਟਰ ਸੰਜੀਵ ਕੁਮਾਰ ਅਤੇ ਅਕਸ਼ੇ ਕੁਮਾਰ ਨੂੰ ਹਦਾਇਤ ਕੀਤੀ ਕਿ ਇਸ ਨਾਲੇ ਦੀ ਤੁਰੰਤ ਸਫਾਈ ਕਰਵਾਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ। ਉਹਨਾ ਦੱਸਿਆ ਕਿ ਸ਼ਹਿਰ ਵਿਚ ਨਾਲਿਆਂ ਦੇ ਸਫਾਈ ਦੀ ਪ੍ਰਗਤੀ ਜਾਇਜ਼ਾ ਉਹਨਾਂ ਵਲੋਂ ਖੁਦ ਮੌਕੇ ਤੇ ਜਾ ਕੇ ਲਿਆ ਜਾ ਰਿਹਾ ਹੈ। ਮੇਅਰ ਨੇ ਕਿਹਾ ਬਾਲ ਕਿਸ਼ਨ ਰੋਡ ਦੇ ਦੁਕਾਨਦਾਰਾਂ ਨੂੰ ਆ ਰਹੀਆ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਵਾਰਡ ਨੰ: ੫ ਦੇ ਨਿਵਾਸੀ ਵੱਡੀ ਗਿਣਤੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply