Saturday, March 21, 2026

 ਡੀ.ਆਰ.ਡੀ.ਏ ਮੁਲਾਜਮਾਂ ਦੀ ਕਲਮ ਛੋੜ ਹੜਤਾਲ ਤੀਜੇ ਦਿਨ ‘ਚ ਦਾਖਲ

PPN1707201506

ਅੰਮ੍ਰਿਤਸਰ, 17 ਜੁਲਾਈ (ਗੁਰਚਰਨ ਸਿੰਘ) – ਆਲ ਇੰਡੀਆ ਡੀ.ਆਰ.ਡੀ.ਏ ਇੰਪਲਾਈਜ਼ ਵੈਲਫੇਅਰ ਐਸੋਸ਼ੀਏਸ਼ਨ ਦੇ ਅੰਮ੍ਰਿਤਸਰ ਯੂਨਿਟ ਦੀ ਜਨਰਲ ਮੀਟਿੰਗ ਪ੍ਰਧਾਨ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਦੀ ਪ੍ਰਧਾਨਗੀ ਹੇਠ ਹੋਈ। ਸਰਕਾਰ ਦੀ ਡੀ.ਆਰ.ਡੀ.ਏ ਮੁਲਾਜਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਨਾਹ-ਪੱਖੀ ਰਵੱਈਏ ਕਾਰਨ ਅੰਮ੍ਰਿਤਸਰ ਦੇ ਸਮੂਹ ਮੁਲਾਜਮਾਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ, ਆਲ ਇੰਡੀਆ ਡੀ.ਆਰ.ਡੀ.ਏ ਸਟਾਫ ਵੈਲਫੇਅਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ, ਸਮੁੱਚਾ ਡੀ.ਆਰ.ਡੀ.ਏ ਕਰਮਚਾਰੀ ਵਰਗ ਮਿਤੀ 15.07.2015 ਤੋਂ ਲਗਾਤਾਰ ਕਲਮਛੋੜ ਹੜਤਾਲ ਤੇ ਬੈਠਾ ਹੈ। ਇਹ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ।

ਇਸ ਸਬੰਧ ਵਿੱਚ ਡੀ.ਆਰ.ਡੀ.ਏ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਅੰਮ੍ਰਿਤਸਰ ਯੂਨਿਟ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਆਈ.ਏ.ਐਸ ਜੀ ਜੋ ਕਿ ਡੀ.ਆਰ.ਡੀ.ਏ ਅੰਮ੍ਰਿਤਸਰ ਦੇ ਚੇਅਰਮੈਨ ਵੀ ਹਨ, ਨੂੰ ਇੱਕ ਮੈਮੋਰੈਂਡਮ ਦਿੱਤਾ ਗਿਆ।ਐਸੋਸੀਏਸ਼ਨ ਵਲੋਂ ਇੱਕ ਮੈਮੋਰੈਂਡਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਤੇਜਿੰਦਰ ਪਾਲ ਸਿੰਘ ਸੰਧੂ, ਪੀ.ਸੀ.ਐਸ ਨੂੰ ਵੀ ਦਿੱਤਾ ਗਿਆ।ਜ਼ਿਲ੍ਹਾ ਪ੍ਰਧਾਨ ਸ੍ਰੀ ਸੁੱਖਜਿੰਦਰ ਸਿੰਘ ਛੱਤਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਵਲੋਂ ਮੁਲਾਜ਼ਮਾਂ ਨੂੰ ਤਰੁੰਤ ਤਨਖਾਹਾਂ ਦੇ ਬਕਾਏ ਰਲੀਜ਼ ਕਰਨ ਲਈ ਸਰਕਾਰ ਨੂੁੰ ਉਹਨਾਂ ਦੀ ਸਿਫਾਰਸ਼ ਸਹਿਤ ਲਿਖਣ ਦਾ ਭਰੋਸਾ ਦਿਤਾ ਹੈ।
ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੜਤਾਲ ਲਗਾਤਾਰ 30 ਜੁਲਾਈ ਤੱਕ ਜਾਰੀ ਰਹੇਗੀ ਕਿਉਂਕਿ ਮੁਲਾਜ਼ਮ ਪਿਛਲੇ 2 ਸਾਲ ਤੋਂ ਆਪਣੇ ਭਵਿੱਖ ਲਈ ਚਿੰਚਤ ਹਨ।ਯੂਨੀਅਨ ਵਲੋਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ, ਜਿਹਨਾਂ ਵਿੱਚ ਮੁੱਖ ਤੌਰ ਤੇ ਤਨਾਖਾਹਾ ਦੇ ਬਕਾਏ ਰਲੀਜ਼ ਕਰਨਾ, ਅਗੋਂ ਤਨਖਾਹਾਂ ਸੁਨਿਸ਼ਚਿਤ ਕਰਨਾ ਅਤੇ 16 ਰਾਜਾਂ ਦੀ ਤਰਜ਼ ਤੇ ਡੀ.ਆਰ.ਡੀ.ਏ ਨੂੰ ਲਾਈਨ ਵਿਭਾਗ ਵਿੱਚ ਮਰਜ ਕਰਨਾ ਸ਼ਾਮਲ ਹੈ, ਅਗਰ ਨਾ ਮੰਨੀਆਂ ਗਈਆਂ ਤਾਂ ਸਮੂਹ ਡੀ.ਆਰ.ਡੀ.ਏ ਮੁਲਾਜ਼ਮ ਵਰਗ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵੇਗਾ।
ਇਸ ਮੌਕੇ ਸ੍ਰੀ ਸੇਵਾ ਸਿੰਘ ਇੰਨਵੈਸਟੀਗੇਟਰ, ਸ੍ਰੀਮਤੀ ਰਾਜਵੀਰ ਕੌਰ ਸੀਨੀਅਰ ਸਕੇਲ ਸਟੈਨੋਗ੍ਰਾਫਰ, ਸ੍ਰੀਮਤੀ ਬਲਵੰਤ ਕੌਰ ਸੁਪਰਡੈਂਟ ਸਮੂੂਹ ਵਧੀਕ ਗ੍ਰਾਮ ਸੇਵਿਕਾਵਾਂ ਅਤੇ ਹੋਰ ਸਾਰੇ ਮੁਲਾਜ਼ਮ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply