Friday, July 17, 2026

ਕਵੀਸ਼ਰੀ ਜਥੇ ਦੇ ਵਿਦੇਸ਼ੋਂ ਪਰਤਣ ਤੇ ਜਥੇਦਾਰ ਭਾਟੀਆ ਨੇ ਕੀਤਾ ਸਨਮਾਨ

PPN2107201511

ਪੱਟੀ, 21 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਮਾਝੇ ਦਾ ਮਾਣ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਮਨਿਹਾਲਾ ਦਾ ਜਥਾ ਜੋ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਆਸਟ੍ਰੇਲੀਆਂ ਦੀ ਧਰਤੀ ‘ਤੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਣ ਲਈ ਪਹੁੰਚਿਆ ਸੀ।ਬੀਤੇ ਦਿਨੀਂ ਦੇਸ਼ ਪਰਤਣ ‘ਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਜਥੇਦਾਰ ਭਾਟੀਆ ਨੇ ਕਿਹਾ ਕਿ ਗਿਆਨੀ ਗੁਰਨਾਮ ਸਿੰਘ ਕਵੀਸ਼ਰ ਅਤੇ ਜਥਾ ਜਿਸ ਵਿਚ ਦੀਦਾਰ ਸਿੰਘ, ਹੀਰਾ ਸਿੰਘ, ਸਤਨਾਮ ਸਿੰਘ ਸ਼ਾਮਿਲ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਵੀਸ਼ਰੀ ਰਾਹੀਂ ਪੰਥ ਦੀਆਂ ਸੇਵਾਵਾਂ ਨਿਭਾਅ ਰਹੇ ਹਨ।ਗਿਆਨੀ ਗੁਰਨਾਮ ਸਿੰਘ ਅਤੇ ਸਮੂਹ ਜਥੇ ਨੇ ਜਥੇਦਾਰ ਭਾਟੀਆ ਦਾ ਧੰਨਵਾਦ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਵਿੰਦਰਪਾਲ ਸਿੰਘ ਬੈਂਕਾ ਪ੍ਰਧਾਨ ਗੁਰੂ ਗੋਬਿੰਦ ਕਵੀਸ਼ਰ ਸਭਾ, ਬਲਵਿੰਦਰ ਸਿੰਘ ਸ਼ਾਹ, ਜਗਦੀਸ਼ ਸਿੰਘ, ਕੁਲਵੰਤ ਸਿੰਘ ਸਰਪੰਚ, ਹੀਰਾ ਸਿੰਘ, ਮਨਿਹਾਲਾ ਕਵੀਸ਼ਰ, ਗੁਰਪ੍ਰੀਤ ਸਿੰਘ ਸੋਖੀ, ਗਿਆਨ ਸਿੰਘ, ਹਰਪਾਲ ਸਿੰਘ ਪੱਟੀ ਆਦਿ ਹਾਜਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply