ਬਠਿੰਡਾ, 24 ਜੁਲਾਈ (ਅਵਤਾਰ ਸਿੰਘ ਕੈਂਥ)- ਸਮਾਰਟ ਕਿਡਸ ਪਲੇਅ ਵੇ ਪਰਸਰਾਮ ਨਗਰ ਵਿੱਖੇ ਅੱਜ ਮੈਂਗੋ ਡੇ ਮਨਾਇਆ ਗਿਆ ਅਤੇ ਇਸ ਮੌਕੇ ਬੱਚੇ ਗਰੀਨ ਅਤੇ ਬਲੂ ਡਰੈਸ ਪਾ ਕੇ ਆਏ ਜਿਸ ਕਾਰਨ ਬੱਚਿਆਂ ਨੇ ਮੈਗੋ ਡੇ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ।ਸਕੂਲ ਚ ਅੱਜ ਬੱਚਿਆਂ ਨੇ ਮਿਲ ਕੇ ਬਹੁਤ ਮਸਤੀ ਕੀਤੀ।ਬੱਚਿਆਂ ਨੇ ਗੀਤਾਂ ਤੇ ਨੱਚ ਕੇ ਖੂਬ ਆਨੰਦ ਮਾਣਿਆ।ਅਧਿਆਪਕਾਂ ਨੇ ਬੱਚਿਆ ਨੂੰ ਦੱੱਸਿਆ ਕਿ ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਦਾ ਹੈ।ਇਸੇ ਕਰਕੇ ਇਸ ਦਿਨ ਨੂੰ ਮੈਂਗੋ ਡੇ ਦੇ ਤੌਰ ਤੇ ਮਨਾਇਆ ਜਾਦਾ ਹੈ।ਉਨ੍ਹਾਂ ਨੇ ਦੱੱਸਿਆ ਕਿ ਅੰਬ ਨਾਲ ਕਈ ਚੀਜਾਂ ਬਣਦੀਆ ਹਨ। ਜੋ ਖਾਣ ਵਿੱੱਚ ਬਹੁਤ ਸਵਾਦ ਹੁੰਦੀਆ ਹਨ।ਪਲੇਅ ਵੇ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਜੋ ਹਰ ਸਮਂੇ ਸਕੂਲ ਦਾ ਪੂਰਾ ਸਹਿਯੋਗ ਦਿੰਦੇ ਹਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media