ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਆਰਮੀ ਵਿੰਗ ਦੇ ਕੈਡਿਟਾਂ ਨੇ ਇਕ ਵਾਰ ਫੇਰ ਕਾਲਜ ਦਾ ਨਾਂ ਰੋਸ਼ਨ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਸਕੂਲ, ਖਾਨਕੋਟ ਵਿਖੇ ਲਗੇ ਏ. ਟੀ. ਸੀ. ਕੈਂਪ ਵਿਚ ਕਾਲਜ ਦੀਆਂ 26 ਕੈਡਿਟਾਂ ਨੇ ਹਿੱਸਾ ਲਿਆ। ਕੈਡਿਟਾਂ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈ ਕੇ ਕੁੱਲ 45 ਮੈਡਲ ਪ੍ਰਾਪਤ ਕਰਨ ਵਿਚ ਸਫਲਤਾ ਹਾਸਿਲ ਕੀਤੀ।ਕਾਲਜ ਦੀ ਕਸ਼ਿਸ਼ ਖੰਨਾ ਨੂੰ ਸਮੁੱਚੇ ਕੈਂਪ ਦੀ ਸੀਨੀਅਰ ਬਣਾਇਆ ਗਿਆ।ਕੈਡਿਟ ਅਵਨੀਤ ਕੌਰ ਨੇ ਸੋਲੋ ਡਾਂਸ ਵਿਚ ਪਹਿਲਾ ਸਥਾਨ, ਕੈਡਿਟ ਪ੍ਰਿਯੰਕਾ ਮਾਇਕ ਕੰਡਕਟ ਵਿਚ, ਕੈਡਿਟ ਵੰਸ਼ੀਕਾ ਨੇ ਡਰਿੱਲ ਪ੍ਰਤੀਯੋਗਤਾ ਵਿਚ ਪ੍ਰਥਮ ਸਥਾਨ ਹਾਸਲ ਕੀਤਾ।ਗਰੁੱਪ ਡਾਂਸ ਵਿਚ ਕੈਡਿਟ ਸਾਕਸ਼ੀ, ਮਾਨਸੀ, ਕਸ਼ਿਸ਼ ਖੰਨਾ, ਗਗਨਦੀਪ ਨੇ ਪਹਿਲਾ ਸਥਾਨ ਹਾਸਿਲ ਕੀਤਾ।ਪੋਸਟਰ ਮੈਕਿੰਗ ਤੇ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 22 ਕੈਡਿਟਸ ਨੇ ਡਰਿਲ ਵਿਚ ਹਿੱਸਾ ਲੈ ਕੇ 15 ਕਾਲਜਾਂ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ 8 ਕੈਡਿਟ ਕੁਆਟਰ ਗਾਰਡ ਲਈ ਚੁਣੇ ਗਏ। ਫਸਟ ਪੰਜਾਬ ਗਰਲਜ਼ ਬਟਾਲੀਅਨ ਦੇ ਅੰਤਰਗਤ ਲੱਗੇ ਇਸ ਕੈਂਪ ਵਿਚ ਕੈਡਿਟ ਜੋਤੀ ਠਾਕੁਰ ਤੇ ਨਵਨੀਤ ਕੌਰ ਨੇ ਕੂਇਜ਼ ਪ੍ਰਤੀਯੋਗਤਾ ਵਿਚ ਦੂਜਾ ਅਤੇ ਕਸ਼ਿਸ਼ ਖੰਨਾ ਨੇ ਪ੍ਰਿਯੰਕਾ ਮਿਸ਼ਰਾ ਨੇ ਜੀ. ਕੇ. ਕੂਇਜ਼ ਵਿਚ ਦੂਜਾ ਸਥਾਨ ਹਾਸਿਲ ਕੀਤਾ। ਐਨ. ਸੀ. ਸੀ ਇੰਚਾਰਜ ਡਾ. ਹਰਸਿਮਰਨ ਕੌਰ ਦੀ ਦੇਖ-ਰੇਖ ਵਿਚ ਇਹ ਸਫਲਤਾ ਹਾਸਲ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਐਨ. ਸੀ. ਸੀ. ਮੈਡਮ. ਜੀਵਨ ਸੋਢੀ ਅਤੇ ਐਨ. ਸੀ. ਸੀ. ਇੰਚਾਰਜ ਡਾ. ਹਰਸਿਮਰਨ ਕੌਰ ਨੇ ਕੈਡਿਟਾਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਕਾਲਜ ਦਾ ਐਨ. ਸੀ. ਸੀ. ਵਿਭਾਗ ਨਿਰੰਤਰ ਇਸ ਤਰ੍ਹਾਂ ਕਾਮਯਾਬੀ ਹਾਸਲ ਕਰਨ ਵਿਚ ਕਾਰਜਸ਼ੀਲ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media