
ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)- ਝੂਲੇ ਲਾਲ ਕਲੌਨੀ ਫਾਜ਼ਿਲਕਾ ਵਿਚ ਸਥਿਤ ਵਰੁਣ ਧਾਮ ਵਿਖੇ ਵੈਸਾਖੀ ਦੇ ਤਿਓਹਾਰ ਮੌਕੇ 36ਵਾਂ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਧਾਮ ਦੇ ਗੱਦੀ ਨਸ਼ੀਨ ਡਾਕਟਰ ਕ੍ਰਿਸ਼ਨ ਲਾਲ ਠੱਕਰ ਦੀ ਅਗਵਾਈ ਵਿਚ ਹਰ ਸਾਲ ਭਗਵਾਨ ਵਰੁਣ ਦੇਵ ਦਾ ਪ੍ਰੋਗਰਾਮ ਵੈਸਾਖੀ ਵਾਲੇ ਦਿਨ ਕਰਵਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਪ੍ਰੋਗਰਾਮ ਮੌਕੇ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਏ ਸ਼ਰਧਾਲੂ ਵਰੁਣ ਦੇਵ ਤੋਂ ਆਸ਼ੀਰਵਾਦ ਲੈਂਦੇ ਹਨ ।ਇਹ ਪਹਿਲਾਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਮਨਾਇਆ ਜਾਂਦਾ ਸੀ। ਭਾਰਤ-ਪਾਕਿ ਵੰਡ ਤੋਂ ਪਹਿਲਾ ਇਹ ਫਾਜ਼ਿਲਕਾ ਵਿਚ ਮਨਾਇਆ ਜਾਂਦਾ ਹੈ। 12 ਅਪ੍ਰੈਲ ਨੂੰ ਮੰਦਰ ਵਿਚ ਸ਼੍ਰੀ ਅਮਰ ਕਥਾ ਦਾ ਆਖੰਡ ਪਾਠ ਸ਼ੁਰੂ ਹੋਇਆ। ਪੂਰਾ ਦਿਨ ਤੇ ਰਾਤ ਮੰਦਰ ਵਿਚ ਕਥਾ ਕੀਰਤਨ ਤੇ ਭਜਨ ਚੱਲੇ। ਐਤਵਾਰ ਸਵੇਰੇ 6 ਵਜੇ ਸ਼ਰਧਾਲੂ ਤੇ ਭਜ਼ਨ ਮੰਡਲੀ ਐਡਵੋਕੇਟ ਰਾਜ ਕ੍ਰਿਸ਼ਨ ਠਠੱਈ ਦੇ ਫਾਰਮ ਹਾਊਸ ਵਿਚ ਵਰੁਣ ਦੇਵ ਦੀ ਪੂਜਾ ਲਈ ਗਏ ਤੇ ਉਥੇ ਹੀ ਪ੍ਰਸ਼ਾਦ ਸੇਸਾ ਲਿਆ। ਉਸ ਤੋਂ ਬਾਅਦ ਪੰਡਤ ਸੰਜੇ ਕੁਮਾਰ ਤ੍ਰਿਪਾਠੀ ਨੇ ਅਮਰ ਕਥਾ ਤੇ ਸ਼੍ਰੀ ਰਮਾਇਣ ਜੀ ਦਾ ਭੋਗ ਪਾਇਆ। ਇਸ ਤੋਂ ਬਾਅਦ ਹਵਨ ਯੱਗ ਤੇ ਕੀਰਤਨ ਕੀਤਾ ਗਿਆ। ਉਪਰੰਤ ਅਤੁੱਟ ਲੰਗਰ ਵੀ ਵਰਤਾਇਆ ਗਿਆ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media