Friday, March 28, 2025

ਸਮਾਜ ਸੇਵੀ ਅਖਵਾਣ ਵਾਲੇ ਕਾਰੋਬਾਰੀ ਖਿਲਾਫ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼

ਪਰਚਾ  ਦਰਜ਼ ਕਰਕੇ ਪੁਲਸ ਨੇ ਕੀਤਾ ਗ੍ਰਿਫਤਾਰ

PPN130413
ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-   ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਆਰੀਆ ਨਗਰ ਵਾਸੀ ਇਕ ਕਾਰੋਬਾਰੀ ਜੌ ਆਪਣੇ ਆਪ ਨੂੰ ਸਮਾਜਸੇਵੀ ਅਖਵਾਉਦਾ ਸੀ, ਨੂੰ ਮਾਧਵ ਨਗਰੀ ਵਾਸੀ ਇਕ ਔਰਤ ਨਾਲ ਛੇੜਛਾੜ ਕਰਣ ਦੇ ਦੋਸ਼ ਤਹਿਤ ਮਾਮਲਾ ਦਰਜ਼ ਕਰਕੇ ਗ੍ਰਿਫਤਾਰ  ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਜਗਦੀਸ ਕੁਮਾਰ ਨੇ ਦੱਸਿਆ ਕਿ ਮਾਧਵ ਨਗਰੀ ਵਾਸੀ ਇਕ ਔਰਤ ਸੁਨੀਤਾ ਰਾਣੀ ਪਤਨੀ ਰਵੀ ਕੁਮਾਰ ਨੇ ਉਨਾਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨਾਂ ਦੇ ਮੁਹੱਲੇ ਵਿਚ ਪਰਾਨ ਨਾਥ ਪੁੱਤਰ ਮੁਨਸ਼ੀ ਰਾਮ ਜੋ ਕਿ ਗੋਲੀਆਂ ਦੀ ਫੈਕਟਰੀ ਚਲਾਉਂਦਾ ਹੈ ਅਤੇ ਉਨਾਂ ਦੀ ਗਲੀ ਬਹੁਤ ਤੰਗ ਹੈ ਤੇ ਉਹ ਗਲੀ ਵਿਚ ਗੱਡੀਆਂ ਆਦਿ ਲਗਾਉਂਦੇ ਹਨ, ਜਿਸ ਤੋਂ ਉਨਾਂ ਨੂੰ ਕਈ ਵਾਰੀ ਰੋਕਿਆ ਹੈ ਅਤੇ ਬੀਤੀ ਰਾਤ ਜਦ ਉਸ ਨੇ ਫਿਰ ਰੋਕਿਆ ਤਾਂ ਉਸ ਨੇ ਗਾਲਾਂ ਕੱਢੀਆਂ ਤੇ ਆਪਣੇ ਨੌਕਰਾਂ ਨੂੰ ਨਾਲ ਲੈ ਕੇ ਉਂਸ ਨਾਲ ਮਾਰਕੁਟ ਕੀਤੀ ਤੇ ਉਂਸਦਾ ਸੂਟ ਫਾੜ ਦਿਤਾ ।ਐਸਐਚਉਂ ਜਗਦੀਸ ਕੁਮਾਰ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਤੇ ਹੀ ਏ.ਐਸ.ਆਈ ਕ੍ਰਿਸ਼ਨ ਲਾਲ ਵਲੋਂ ਧਾਰਾ 354, 379 ਤਹਿਤ ਮਾਮਲਾ ਨੰਬਰ 35 ਦਰਜ਼ ਕਰਕੇ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply