Thursday, March 27, 2025

ਚੋਣ ਨਿਸ਼ਾਨ ਟੈਲੀਫੋਨ ਲਈ ਚੋਣ ਪ੍ਰਚਾਰ ਕਰਨ ਨਿਕਲੇ ਸਤੀਸ਼ ਅਰੋੜਾ

PPN130415
ਬਠਿੰਡਾ, 13 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੇ  ਰਾਮ ਜੀ ਦੇ  ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਆਪਣੇ ਚੋਣ ਨਿਸ਼ਾਨ ਟੈਲੀਫੋਨ ਲਈ ਵੋਟ ਮੰਗਣ ਦੀ ਖਾਤਿਰ ਆਜ਼ਾਦ ਉਮੀਦਵਾਰ ਸਤੀਸ਼ ਅਰੌੜਾ ਨੇ ਆਪਣੇ ਨਗਰ ਨਿਊ ਸ਼ਕਤੀ ਨਗਰ ਵਿਚ ਘਰ ਘਰ ਜਾ ਕੇ ਵੋਟਾਂ ਮੰਗਣ ਦਾ ਕੰਮ ਸ਼ੁਰੂ ਕੀਤਾ। ਜਿਸ ਘਰ ਵੀ ਵੋਟਰ ਮੰਗਣ ਗਏ ਉਥੇ ਹੀ ਉਨਾਂ ਨੂੰ ਫੁੱਲ-ਮਾਲਾ ਨਾਲ ਲੱਦ ਦਿੱਤਾ ਅਤੇ ਖੁੱਲ ਕੇ ਉਨਾਂ ਦੇ ਹੱਕ ਵਿਚ ਵਿਚ ਸਮਰਥਨ ਦੇਣ ਅਤੇ ਨਾਲ ਵੋਟ ਮੰਗਣ ਤੁਰ ਪਏ, ਘਰੋ ਅਕੇਲੇ ਹੀ ਵੋਟ ਮੰਗਣ ਨਿਕਲੇ ਸੀ ਚਲਦੇ ਚਲਦੇ ਕਾਫ਼ਿਲਾ ਹੀ ਬਣ ਗਿਆ।ਉਨਾਂ ਕਿਹਾ ਕਿ ਬਠਿੰਡਾ ਵਾਸੀਆਂ ਲਈ ਜੋ ਵਿਕਾਸ ਹੋਏ ਹਨ ਉਹ ਸਿਰਫ਼ ਤੇ ਸਿਰਫ਼ ਕਾਗਜਾਂ ਤੱਕ ਹੀ ਸੀਮਤ, ਸ਼ਹਿਰ ਵਾਸੀ ਮੁਲਭੂਤ ਸੱਮਿਆਵਾਂ ਨਾਲ ਜੂਝ ਰਹੇ ਹਨ। ਸਰਕਾਰ ਆਪਣਾ ਖਜ਼ਾਨਾ ਭਰਨ ਵਿਚ ਲੱਗੀ ਹੈ ਲੋਕਾਂ ਨੂੰ ਟੈਕਸਾਂ ਦੇ ਬੋਝ ਹੇਠ ਦੱਬ ਰਹੇ ਹਨ।ਸਤੀਸ਼ ਅਰੋੜਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਜੋ ਕਿ ਹੁਣ ਤੱਕ ਅਕਾਲੀ ਸਰਕਾਰ ਵਿਚ ਕਾਂਗਰਸ ਨੂੰ ਭ੍ਰਿਸਟ ਸਰਕਾਰ ਕਹਿੰਦੇ ਨਹੀ ਸੀ ਥੱਕਦੇ ਹੁਣ ਉਸ ਪਾਰਟੀ ਲਈ ਦਿਨ ਰਾਤ ਵੋਟਾਂ ਮੰਗਦੇ ਫਿਰਦੇ ਹਨ।ਆਪਣੇ ਰਾਜਸੀ ਫਾਇਦਿਆਂ ਲਈ ਲੋਕਾਂ ਦੇ ਜਜਬਾਤਾਂ ਨਾਲ ਖੇਡ ਰਹੇ ਹਨ, ਉਨਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਕੀਮਤ ਹੀ ਨਹੀ। ਹੁਣ ਸਮਾਂ ਆ ਗਿਆ ਹੈ ਕਿ ਅਜਿਹੇ ਝੂਠੇ ਅਤੇ ਹੰਕਾਰੀ ਨੇਤਾਵਾਂ ਨੂੰ ਸਬਕ ਸਿਖਾਉਣ ਅਤੇ ਘਰੇ ਬੈਠਾਉਣ ਦਾ। ਬਠਿੰਡਾ ਵਾਸੀਆਂ ਨੇ ਆਪਣੀ ਇਕ ਇਕ ਵੋਟ ਦੀ ਤਾਕਤ ਦਿਖਾਉਣੀ ਹੈ ਤਾਂ ਕਿ ਮੁੜ ਅਜਿਹੇ ਰਾਜਸੀ ਨੇਤਾ ਮੁੜ ਕੇ ਚੋਣਾਂ ਵਿਚ ਆਪਣਾ ਮੂੰਹ ਨਾ ਦਿਖਾਉਂਣ।ਆਪਣੇ ਸਮਰਥਨ ਦੇ ਲਈ ਆਏ ਲੋਕਾਂ ਦਾ ਦਿਲੋ ਧੰਨਵਾਦ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply