Tuesday, March 24, 2026

ਜਿਲ੍ਹਾ ਸਿੱਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵੱਲੋ ਸਕੂਲਾਂ ਦੀ ਚੈਕਿੰਗ

ਉਮਰਪੁਰਾ ਸਕੂਲ ਵਿਖੇ ਦੋ ਅਧਿਆਪਕ ਪਹੁੰਚੇ ਲੇਟ

ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਬੀਤੇ ਦਿਨੀ ਡਾਇਰੈਕਟਰ ਜਨਰਲ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਤੇ ਸਿੱਖਿਆ ਮੰਤਰੀ ਪੰਜਾਬ ਡਾ:ਦਲਜੀਤ ਸਿੰਘ ਚੀਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਸਿੱਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ਼੍ਰੀ ਅਮਰਦੀਪ ਸਿੰਘ ਸੇੈਣੀ ਤੇ ਦਫਤਰ ਦੀ ਟੀਮ ਵੱਲੋਂ ਬਟਾਲਾ ਤਹਿਸੀਲ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਸਰਕਾਰੀ ਪ੍ਰਾਈਮਰੀ ਤੇ ਮਿਡਲ ਸਕੂਲ ਉਮਰਪੁਰਾ ਵਿਖੇ ਦੋ ਅਧਿਆਪਕ ਲੇਟ ਹਾਜ਼ਰ ਮਿਲੇ, ਸਰਕਾਰੀ ਮਿਡਲ ਤੇ ਪਾ੍ਰਈਮਰੀ ਸਕੂਲ ਚੁੂਹੇਵਾਲ ਦਾ ਵੀ ਨਿਰੀਖਣ ਕੀਤਾ ਗਿਆ। ਇਸ ਤੋਂ ਬਾਅਦ ਦਫਤਰ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ੇਖਪੁਰਾ ਚੈਂਕ ਕੀਤਾ ।ਇਹਨਾਂ ਸਕੂਲਾਂ ਵਿੱਚ ਮਿਡ ਡੇ ਮੀਲ ਅਧਿਆਪਕਾਂ ਦੀਆਂ ਡਾਇਰੀਆਂ ਤੇ ਬੱਚਿਆਂ ਦੇ ਪ੍ਰਗਤੀ ਰਿਕਾਰਡ ਤੇ ਫੰਡਾਂ ਦੀ ਪੁਣਛਾਣ ਕੀਤੀ ਗਈ। ਸਾਹਮਣੇ ਆਈਆਂ ਤੁਰੀਟੀਆਂ ਨੂੰ ਉਸ ਵੇਲੇ ਸਕੂਲ ਮੁੱਖੀਆਂ ਨੂੰ ਨੋਟ ਕਰਵਾ ਦਿੱਤਾ ਗਿਆ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply