ਬਟਾਲਾ, 11 ਅਗਸਤ (ਨਰਿੰਦਰ ਸਿੰਘ ਬਰਨਾਲ)- ਸਿਹਤ ਵਿਭਾਗ ਵੱਚ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਪੰਜਾਬ ਭਰ ਵਿੱਚ ਸੈਮੀਨਾ ਰ ਤੇ ਜਾਗਰੂਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਜਨੀਸ਼ ਸੂਦ ਜੀ ਤੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਮਨਿੰਦਰ ਮਿਨਹਾਸ ਜੀ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਹਫਤਾ ਮਨਾਇਆ ਗਿਆ।ਵਿਚਾਰ ਚਰਚਾ ਵਿੱਚ ਉਹਨਾ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ।ਮਾਂ ਦੇ ਦੁੱਧ ਨਾਲ ਬੱਚੇ ਨੂੰ ਠੀਕ ਤਾਪਮਾਨ ਮਿਲਦਾ ਹੈ ਤੇ ਬੱਚੇ ਵਿੱਚ ਕਈ ਰੋਗਾਂ ਨਾਲ ਲੜਨ ਦੀ ਤਾਕਤ ਮਿਲਦੀ ਹੈ।ਇਸ ਵਾਸਤੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾਂ ਬਹੁਤ ਜਰੂਰੀ ਹੈ।ਬੱਚੇ ਦੁਆਰਾ ਪੀਤਾ ਦੁੱਧ ਜਲਦੀ ਪਚਾਇਆ ਜਾ ਸਕਦਾ ਹੈ। ਸਾਰੇ ਖੁਰਾਕੀ ਤੱਤ ਬੱਚੇ ਨੂੰ ਮਾਂ ਦੇ ਦੁੱਧ ਤੋਂ ਹੀ ਮਿਲਦੇ ਹਨ।ਇਸ ਮੌਕੇ ਪਿੰਡ ਵਿਚਲੀਆਂ ਦੁੱਧ ਪਿਲਾ ਰਹੀਆਂ ਮਾਤਾਵਾਂ ਤੋ ਇਲਾਵਾ ਸੁਖਦਿਆਲ ਸਿੰਘ ਬੀ ਸੀ ਈ, ਡਾ ਰੀਤੂ, ਪੁਨੀਤ ਕੌਰ, ਡਾ. ਸੂਨੀਤਾ ਭੱਲਾ, ਪ੍ਰਵੀਨ, ਕੁਲਦੀਪ ਕੌਰ ਸੈਣੀ ਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media