Tuesday, November 24, 2026

ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਨੇ ਬਲਦੇਵ ਸਿੰਘ ਕੱਥੂਨੰਗਲ ਨੂੰ ਬਣਾਇਆ ਜਿਲਾ ਦਿਹਾਤੀ ਮੀਤ ਪ੍ਰਧਾਨ

PPN1108201513ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜਗਦੀਸ਼ ਜੱਗੂ ਵਲੋਂ ਬਲਦੇਵ ਸਿੰਘ ਕੱਥੂਨੰਗਲ ਨੂੰ ਜਿਲਾ ਦਿਹਾਤੀ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ਤੋਂ ਪਹਿਲਾਂ ਕੱਥੂ ਨੰਗਲ ਵਿਖੇ ਪੰਜਾਬ ਜਨਰਲ ਸਕੱਤਰ ਸ੍ਰ. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪ੍ਰਧਾਨ ਜੱਗੂ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਜੋ ਜ਼ਿਆਦਤੀਆਂ ਤੇ ਵਧੀਕੀਆਂ ਹੋ ਰਹੀਆਂ ਹਨ, ਉਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨਾਂ ਨੇ ਦੋਸ਼ ਲਾਇਆ ਕਿ ਦਲਿਤ ਸਮਾਜ ਦੇ ਬੱਚਿਆਂ ਨੂੰ ਉਚ ਸਿਖਿਆ ਲਈ ਜੋ ਵਜੀਫੇ ਮਿਲਦੇ ਸਨ, ਉਹ ਬੰਦ ਕੀਤੇ ਜਾਣ ਨਾਲ ਦਲਿਤ ਵਿਦਿਆਰਥੀ ਆਪਣੀ ਪੜਾਈ ਵਿੱਚੇ ਛੱਡ ਰਹੇ ਹਨ।ਉਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਪਹਿਲਾਂ ਮੁਆਫ ਸਨ, ਲ਼ੇਕਿਨ ਹੁਣ ਉਨਾਂ ਨੂੰ ਪਹਿਲਾਂ ਫੀਸਾਂ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਤੇ ਵਜੀਫਾ ਬਾਅਦ ‘ਚ ਦੇਣ ਦੀ ਗੱਲ ਹੋ ਰਹੀ ਹੈ।ਜੋ ਕਿ ਸਰਾਸਰ ਗਲਤ ਹੈ ਕਿਉਂਕਿ ਗਰੀਬ ਪਰਿਵਾਰ ਇਹ ਫੀਸ ਭਰਨ ਤੋਂ ਅਸਮਰੱਥ ਹਨ। ਉਨਾਂ ਮੰਗ ਕੀਤੀ ਕਿ ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਦਲਿਤ ਪਰਿਵਾਰਾਂ ਨੂੰ ਫੀਸ ਦੀ ਰਿਆਇਤ ਦੀ ਸਹੂਲਤ ਮੁੱੜ ਚਾਲੂ ਕੀਤੀ ਜਾਵੇ ਤਾਂ ਕਿ ਪੜਾਈ ਛੱਡ ਰਹੇ ਬੱਚੇ ਆਪਣੀ ਉਚ ਸਿਖਿਆ ਜਾਰੀ ਰੱਖ ਸਕਣ।ਉਨਾਂ ਹੋਰ ਕਿਹਾ ਕਿ ਕਿ ਫੈਡਰੇਸ਼ਨ ਦਲਿਤ ਭਾਈਚਾਰੇ ਦੀ ਭਲਾਈ ਨੂੰ ਸਮਰਪਿੱਤ ਹੈ ਅਤੇ ਉਸ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਪੂਰੇ ਪੰਜਾਬ ਵਿੱਚ ਇਸ ਦੇ ਯੂਨਿਟ ਬਣਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਹੈਪੀ ਭੀਲ, ਸੁਨੀਲ ਕੁਮਾਰ, ਕੁਲਵੰਤ ਸਿੰਘ ਲਾਲੀ, ਬਲਦੇਵ ਸਿੰਘ, ਸੁਨੀਲ ਸਿੰਘ, ਰਾਜਾ, ਵਿਨੇ ਕੁਮਾਰ, ਸੁਖਰਾਜ ਕੌਰ, ਸਰਤਾਜ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਕੌਰ, ਪੂਜਾ, ਨਿੱਕਾ, ਪਰਮਜੀਤ, ਸੋਨੀਆ ਆਦਿ ਵੀ ਮੌਜੂਦ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply