
ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) – ਕੇਂਦਰੀ ਹਲਕੇ ਤੋਂ ਕਾਂਗਰਸ ਵਿਧਾਇਕ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਬੀਤੇ ਦਿਨ ਯੂਥ ਕਾਂਗਰਸ ਦੀਆਂ ਹੋਈਆ ਚੋਣਾਂ ਦੌਰਾਨ 48 ਵੋਟਾਂ ਨਾਲ ਯੂਥ ਕਾਂਗਰਸ ਦੇ ਅੰਮ੍ਰਿਤਸਰ ਲੋਕ ਸਭਾ ਪ੍ਰਧਾਨ ਦੇ ਚੋਣ ਹਾਰਨ ਕਰਕੇ ਉਨ੍ਹਾਂ ਆਪਣੇ ਮਨ ਦੀ ਭੜਾਸ ਕੱਢਦਿਆਂ ਉਨ੍ਹਾਂ ਆਪਣੀ ਹਾਰ ਦਾ ਠੀਕਰਾ ਸੀਨੀਅਰ ਕਾਂਗਰਸੀ ਆਗੂਆਂ ਸਿਰ ਭੰਨਿਆ ਹੈ।ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ, ਹਰਜਿੰਦਰ ਸਿੰਘ ਠੇਕੇਦਾਰ, ਸੁਨੀਲ ਦੱਤੀ, ਦਿਨੇਸ਼ ਬੱਸੀ, ਅਸ਼ਵਨੀ ਪੱਪੂ, ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ ਅਤੇ ਤਰਸੇਮ ਸਿੰਘ ਡੀ. ਸੀ ਨੇ ਉਨ੍ਹਾਂ ਦੇ ਨਾਲ ਮੌਕੇ ‘ਤੇ ਚੋਣਾ ਵਾਲੇ ਦਿਨ ਧੋਖਾ ਕੀਤਾ ਹੈ।ਉਨ੍ਹਾਂ ਕਿਹਾ ਕਿ ਉਕਤ ਆਗੂਆਂ ਨੇ ਯੂਥ ਦੀਆਂ ਚੋਣਾਂ ਯੂਥ ਤੱਕ ਸੀਮਿਤ ਨਹੀ ਰੱਖੀਆਂ।
ਉਨ੍ਹਾਂ ਕਿਹਾ ਕਿ ਉਹ ਇੰਨਾਂ ਸਾਰੇ ਸੀਨੀਅਰ ਆਗੂਆਂ ਦਾ ਪੂਰਾ ਮਾਣ ਸਤਿਕਾਰ ਕਰਦੇ ਸਨ ਅਤੇ ਇੰਨ੍ਹਾਂ ਆਗੂਆਂ ਨੇ ਭਰੋਸਾ ਦਿੱਤਾ ਸੀ ਕਿ ਉਹ ਸਾਰੇ ਆਗੂ ਉਨਾਂ ਦੇ ਨਾਲ ਹਨ। ਪਰ ਉਕਤ ਆਗੁੂਆਂ ਨੇ ਸੁੱਖ ਸਰਕਾਰੀਆ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਦੀ ਨਾਮਜ਼ਦਗੀ ਭਰਵਾ ਕੇ ਉਸ ਦੀ ਪਿੱਠ ‘ਤੇ ਵਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਦੇ ਨੌਜਵਾਨ ਉਨ੍ਹਾਂ ਦੇ ਹੱਕ ਵਿੱਚ ਭੁਗਤੇ ਹਨ ਭਾਵੇਂ ਕਿ ਉਕਤ ਸੀਨੀਅਰ ਆਗੂਆਂ ਨੇ ਵਿਸ਼ਵਾਸ ਵਿੱਚ ਲੈ ਕੇ ਉਨਾਂ ਨੂੰ ਦਿਹਾਤੀ ਖੇਤਰਾਂ ਵਿੱਚ ਡੈਲੀਗੇਟ ਨਹੀ ਬਣਾਉਣ ਦਿੱਤੇ। ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਸੇਵਾਦਾਰ ਵਜੋਂ ਸੇਵਾ ਕਰਦੇ ਹਨ ਅਤੇ ਕਰਦੇ ਰਹਿਣਗੇ।ਆਖਿਰ ਵਿਚ ਵਿਕਾਸ ਸੋਨੀ ਨੇ ਉਨ੍ਹਾਂ ਲਈ ਦਿਨ ਰਾਤ ਇਕ ਕਰਨ ਵਾਲੇ ਆਗੂਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media