ਸੰਦੌੜ,16 ਅਗਸਤ (ਹਰਮਿੰਦਰ ਸਿੰਘ ਭੱਟ) – ਮਾਡਰਨ ਸੈਕੂਲਰ ਪਬਲਿਕ ਸਕੂਲ , ਸ਼ੇਰਗੜ੍ਹ ਚੀਮਾਂ ਵਿਖੇ ਸਮੂਹ ਸਟਾਫ ਦੀ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਸੁਤੰਤਰਤਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ।ਚੈਅਰਮੈਨ ਸ: ਹਰਪਾਲ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ।ਸਕੂਲ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤੀ। ਵਿਦਿਆਰਥੀਆ ਨੇ ਦੇਸ਼ ਭਗਤੀ ਦੇ ਗੀਤ ਸਕਿਟ, ਗਿੱਧਾ ਭੰਗੜਾ ਪੇਸ਼ ਕੀਤੇ।ਸਮਾਗਮ ਦੇ ਅੰਤ ਵਿਚ ਚੈਅਰਮੈਨ ਸ: ਹਰਪਾਲ ਸਿੰਘ, ਸ. ਹਰਕਮਲ ਸਿੰਘ ਅਤੇ ਪ੍ਰਿਸੀਪਲ ਸ: ਹਰਦੀਪ ਸਿੰਘ ਕਾਹਲੋ ਵੱਲੋ ਬੱਚਿਆ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ, ਉਹਨਾ ਦੱਸਿਆ ਸਾਨੂੰ ਆਜਾਦੀ ਬਹੁਤ ਜਾਨਾਂ ਵਾਰ ਕੇ ਮਿਲੀ ਹੈ। ਆਉ ਆਪਾ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਜਦੋ ਵੀ ਦੇਸ਼ ਤੇ ਭੀੜ ਬਣੇ ਤਾਂ ਦੇਸ਼ ਦੀ ਰੱਖਿਆ ਲਈ ਅੱਗੇ ਆਈਏ।ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ: ਹਰਦੀਪ ਸਿੰਘ ਕਾਹਲੋ, ਵਾਇਸ ਪ੍ਰਿਸੀਪਲ ਸ: ਪੁਸ਼ਪਿੰਦਰਜੀਤ ਸਿੰਘ ਅਤੇ ਸਮੂਹ ਸਟਾਫ ਮੈਬਰ ਵੀ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media