ਬਟਾਲਾ, 17 ਅਗਸਤ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾਂ ਤੇ ਸਹੀਦਾਂ ਨੂੰ ਯਾਦ ਕਰਨ ਦੇ ਮਕਸਦ ਨਾਲ ਡੀ ਬੀ ਐਫ ਸੀ ਪਬਲਿਕ ਸਕੂਲ ਲੀਲਕਲਾਂ (ਗੁਰਦਾਸਪੁਰ ) ਵਿਖੇ ਅਜ਼ਾਂਦੀ ਦਿਵਸ਼ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਗੁਰਬਚਨ ਸਿੰਘ ਤੇ ਸਕੂਲ ਕਮੇਟੀ ਮੈਂਬਰਾਂ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਸਬਦਾਂ ਵਿੱਚ ਕਿਹਾ ਕਿ ਅਜ਼ਾਦੀ ਦੇ ਪਰਵਾਨਿਆਂ ਤੇ ਉਹਨਾਂ ਦੀ ਸਹਾਦਤ ਨੂੰ ਹਮੇਸਾ ਯਾਦ ਕਰਨਾ ਚਾਹੀਦਾ ਹੈ।ਸਾਂਝੀਵਾਲਤਾ ਤੇ ਅਖੰਡਤਾ ਨੂੰ ਬਣਾਂਈ ਰੱਖਣ ਵਾਸਤੇ ਯਤਨ ਕਰਨੇ ਚਾਹੀਦੇ ਹਨ। ਸਾਨੂੰ ਆਪਣੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਸਕਤੀ ਸ਼ਾਲੀ ਬਣਾਉਣਾ ਚਾਹੀਦਾ ਹੈ।ਇਸ ਮੌਕੇ ਦੇਸ਼ ਭਗਤੀ ਨਾਲ ਸਬੰਧਿਤ ਪ੍ਰੋਗਰਾਮ ਖਿੱਚ ਦਾ ਕੇਦਰ ਰਹੇ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਪਰਵਿੰਦਰ ਕੌਰ ਨੇ ਬਾਖੂਬੀ ਨਾਲ ਨਿਭਾਈ। ਸਮੂਹ ਸਟਾਫ ਇਸ ਮੌਕੇ ਹਾਜਰ ਸੀ।ਅਜ਼ਾਦੀ ਦੇ ਪ੍ਰੋਗਰਾਮ ਦੌਰਾਨ ਗਗਨਦੀਪ ਕੌਰ, ਹਸਦੀਪ ਸਿੰਘ,ਦੀਪ ਕੌਰ, ਕਰਨਦੀਪ ਕੌਰ ਨੇ ਦਰਸ਼ਕਾਂ ਨੂੰ ਸਾਰੇ ਪ੍ਰੋਗਰਾਮ ਦੌਰਾਨ ਕੀਲੀ ਰੱਖਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media