Thursday, September 3, 2026

ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀ ਦੀ ਬੈਂਕਾਕ ਵਿੱਚ ਹੋਣ ਵਾਲੇ ਤੈਰਾਕੀ ਮੁਕਾਬਲੇ ਵਿੱਚ ਚੋਣ

PPN1808201510
ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਨਸੀਬ ਢਿੱਲੋਂ ਬੈਂਕਾਂਕ (ਥਾਈਲੈਂਡ) ਵਿਖੇ ਅਕਤੂਬਰ ਵਿੱਚ ਹੋਣ ਜਾ ਰਹੀ ‘ਜੂਨੀਅਰ ਏਸ਼ੀਆ ਵਾਟਰ ਪੋਲੋ ਚੈਂਪੀਅਨਸ਼ਿਪ’ ਲਈ ਚੋਣ ਹੋਣ ‘ਤੇ ਸਕੂਲ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਗਿਆ। 18 ਅਗਸਤ ਤੋਂ ਇਕ ਮਹੀਨੇ ਤੱਕ ਪੂਨੇ ਵਿਖੇ ਲੱਗੇ ਇੰਡੀਆ ਕੈਂਪ ਵਿੱਚ ਢਿੱਲੋਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਉਸਨੂੰ ਇਹ ਮਾਣ ਹਾਸਲ ਹੋਇਆ।

              ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਢਿੱਲੋਂ ਨੂੰ ਇਸ ਉਪਲਬੱਧੀ ‘ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਢਿੱਲੋਂ ਇਕ ਸ਼ਾਨਦਾਰ ਤੈਰਾਕੀ ਹੈ, ਜਿਸਨੇ ਰਾਸ਼ਟਰੀ ਪੱਧਰ ਦੇ ਵੱਖ-ਵੱਖ ਤੈਰਾਕੀ ਮੁਕਾਬਲਿਆਂ ਵਿੱਚ ਕਈ ਇਨਾਮ ਹਾਸਲ ਕੀਤੇ ਹਨ। ਡਾ. ਬਰਾੜ ਨੇ ਕਿਹਾ ਕਿ ਢਿੱਲੋਂ ਦਾ ਉਕਤ ਮੁਕਾਬਲੇ ਲਈ ਚੁਣੇ ਜਾਣਾ ਬੜੇ ਮਾਣ ਵਾਲੀ ਹੈ, ਜੋ ਕਿ ਤੈਰਾਕੀ ਦਾ ਵਧੀਆ ਮੁਜ਼ਾਹਰਾ ਕਰਦੇ ਹੋਏ ਜ਼ਿਲ੍ਹੇ ਦੇ ਨਾਲ ਸਕੂਲ ਤੇ ਮਾਪਿਆਂ ਦਾ ਵੀ ਰੌਸ਼ਨ ਕਰ ਰਿਹਾ ਹੈ। ਡਾ. ਬਰਾੜ ਨੇ ਜਿੱਥੇ ਢਿੱਲੋਂ ਦੇ ਥਾਈਲੈਂਡ ਵਿੱਚ ਉਕਤ ਤੈਰਾਕੀ ਦੇ ਮੁਕਾਬਲੇ ਲਈ ਉਤਸ਼ਾਹਿਤ ਕੀਤਾ, ਉੱਥੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਚਮਕਾਏਗਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply