Saturday, July 18, 2026

ਸਦਭਾਵਨਾ ਦਿਵਸ ਮੌਕੇ ਭਾਵਨਾਤਮਕ ਏਕਤਾ ਦੀ ਸਹੁੰ ਚੁੱਕੀ

PPN2008201510

ਅੰਮ੍ਰਿਤਸਰ, 20 ਅਗਸਤ (ਗੁਰਚਰਨ ਸਿੰਘ) – ਸਦਭਾਵਨਾ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਕਰਮਚਾਰੀਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਭਾਵਨਾਤਮਕ ਏਕਤਾ ਦੀ ਸਹੁੰ ਚੁਕਾਈ। ਇਸ ਮੌਕੇ ਐਸ.ਡੀ.ਐਮ. ਰੋਹਿਤ ਗੁਪਤਾ, ਐਸ ਡੀ ਐਮ ਰਾਜੇਸ਼ ਸ਼ਰਮਾ, ਐਸ ਡੀ ਐਮ ਵਿਮਲ ਸੇਤੀਆ ਬਾਬਾ ਬਕਾਲਾ ਅਤੇ ਐਸ ਡੀ ਐਮ ਸੁਰਿੰਦਰ ਸਿੰਘ ਅਜਨਾਲਾ, ਨਾਇਬ ਤਹਿਸੀਲਦਾਰ ਸੁਖਰਾਜ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਸਮੂਹ ਕਰਮਚਾਰੀਆਂ ਨੇ ਪ੍ਰਣ ਕੀਤਾ ਕਿ ਉਹ ਬਿਨ੍ਹਾਂ ਕਿਸੇ ਜਾਤੀ, ਸੰਪਰਦਾ, ਖੇਤਰ ਵੰਡ, ਧਰਮ ਅਤੇ ਭਾਸ਼ਾ ਦਾ ਭੇਦਭਾਵ ਕੀਤਿਆਂ ਸਦਭਾਵਨਾ ਦੇ ਤੌਰ ਤੇ ਕੰਮ ਕਰਨਗੇ। ਸਮੂਹ ਕਰਮਚਾਰੀਆਂ ਨੂੰ ਪ੍ਰਣ ਕਰਵਾਇਆ ਗਿਆ ਕਿ ਉਹ ਹਿੰਸਾ ਦਾ ਸਹਾਰਾ ਲਏ ਬਿਨ੍ਹਾਂ ਹਰ ਪ੍ਰਕਾਰ ਦੇ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਭ ਨੂੰ ਕਿਹਾ ਕਿ ਸਾਨੂੰ ਆਪਸ ਵਿਚ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁਲਕ ਵਿਚ ਵੱਖ ਵੱਖ ਧਰਮਾਂ, ਜਾਤਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ, ਇਸ ਲਈ ਜ਼ਰੂਰੀ ਹੈ ਕਿ ਅਸੀਂ ਭਾਈਚਾਰਕ ਏਕਤਾ ਬਣਾਈ ਰੱਖੀਏ ਅਤੇ ਪਿਆਰ ਨਾਲ ਰਹੀਏ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply