Monday, March 16, 2026

ਪਿੰਡ ਬਿਸਨਗੜ੍ਹ ਦੀਆਂ ਜਮੀਨਾਂ ਤੇ ਰਿਹਾਇਸ਼ੀ ਘਰ ਜਾਨਲੇਵਾ ਬਿਜਲੀ ਦੀਆਂ ਤਾਰਾਂ ਵਿੱਚ ਘਿਰੇ

ਪਿੰਡ ਦੁਆਰਾ ਦਿੱਤੀ ਜਮੀਨ ‘ਤੇ ਬਣਿਆ ਗਰਿੱਡ ਪਰ ਪਿੰਡ ਸਹੂਲਤਾਂ ਤੋ ਬਾਂਝਾਂ

PPN2308201502

ਸੰਦੌੜ 23 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਬਿਸਨਗੜ੍ਹ ਵਿਖੇ ਪੰਜਾਬ ਸਟੇਟ ਕਾਰਪਰੇਸਨ ਬਿਜਲੀ ਮਹਿਕਮੇ ਵਲੋਂ ਨਵੇ ਬਣ ਰਹੇ ਉਸਾਰੀ ਅਧੀਨ ਪੈਂਦੇ ਗਰਿੱਡ ਅਤੇ ਉਸ ਦੀ ਬਿਜਲੀ ਦੀ ਪਾਵਰ ਸਪਲਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਦਾ ਕਾਰਜ ਬੜੇ ਜੋਰਾਂ ਸੋਰਾਂ ਦੇ ਨਾਲ ਚੱਲ ਰਿਹਾ ਹੈ ਪਰ ਇਸ ਦਾ ਇਲਾਕੇ ਨੂੰ ਫਾਇਦਾ ਹੋਵੇ ਚਾਹੇ ਨਾ ਹੋਵੇ ਪਰ ਪਿੰਡ ਬਿਸਨਗੜ੍ਹ ਦੇ ਨਿਵਾਸੀਆਂ ਵਲੋਂ ਭਾਰੀ ਨਿਰਾਸਾ ਅਤੇ ਇਸ ਪ੍ਰਤੀ ਭਾਰੀ ਰੋਸ ਕੀਤਾ ਜਾ ਰਿਹਾ ਹੈ। ਪਿੰਡ ਦੇ ਹੀ ਮੋਹਤਬਰ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਿਜਲੀ ਗਰਿੱਡ ਨੂੰ ਬਣਾਉਣ ਲਈ 7 ਕਿਲੇ ਦੇ ਕਰੀਬ ਜਮੀਨ ਪਿੰਡ ਦੇ ਸਹਿਯੋਗ ਦੁਆਰਾ ਦਿੱਤੀ ਗਈ ਸੀ ਅਤੇ ਇਹ ਆਸ ਕੀਤੀ ਗਈ ਸੀ ਕਿ ਆਉਣ ਵਾਲੇ ਭੱਵਿਖਕ ਸਮੇਂ ਵਿੱਚ ਪਿੰਡ ਨੂੰ ਬਿਜਲੀ ਪਖੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀ ਮਹਿਸੂਸ ਹੋਵੇਗੀ ਉਪਰੋਕਤ ਵਾਅਦੇ ਉਸ ਸਮੇਂ ਬਿਜਲੀ ਮਹਿਕਮੇ ਦੇ ਉਚ ਅਧਿਕਾਰੀਆਂ ਵਲੋਂ ਪਿੰਡ ਵਾਸੀਆਂ ਨਾਲ ਵੀ ਕੀਤੇ ਗਏ ਸੀ ਪਰ ਸਮਾਂ ਬੀਤਣ ਨਾਲ ਉਹ ਵਾਅਦੇ ਹਵਾ ਦੇ ਵਰੋਲੇ ਵਾਂਗ ਹਵਾ ਵਿੱਚ ਹੀ ਉੱਡ ਗਏ ਅਤੇ ਉਸ ਉਪਰੰਤ ਕਈ ਸਰਕਾਰਾਂ ਵੀ ਬਦਲ ਗਈਆਂ ਪਰ ਪਿੰਡ ਵਿੱਚ ਕੋਈ ਵੀ ਬਿਜਲੀ ਮਹਿਕਮੇ ਦੁਆਰਾ ਵਿਸ਼ੇਸ ਸਹੂਲਤ ਨਹੀ ਦਿਤੀ ਗਈ ।
ਜਿਕਰਯੋਗ ਹੈ ਕਿ ਇਹ ਗਰਿਡ ਦੀ ਜਮੀਨ ਪਿੰਡ ਬਿਸਨਗੜ੍ਹ ਦੁਆਰਾ ਦਿਤੀ ਗਈ ਹੈ ਪਰ ਗਰਿਡ ਉਸ ਸਮੇਂ ਤੋਂ ਹੁਣ ਤੱਕ ਸੰਦੌੜ ਦੇ ਨਾਮ ਤੇ ਬੋਲ ਰਿਹਾ ਹੈ ਅਤੇ ਪ੍ਰਤੇਕ ਕਾਰਵਾਈ ਜੋ ਕਿ ਸਰਕਾਰੀ ਕਾਗਜੀ ਹੈ ਉਹ ਵੀ ਸੰਦੌੜ ਦੇ ਨਾਮ ਤੇ ਹੀ ਸੰਬੰਧਿਤ ਹੈ ਇਸ ਤੋ ਇਲਾਵਾ ਗਰਿਡ ਨੂੰ ਅਪਗ੍ਰੇਡ ਕਰਨ ਲਈ ਜਦ ਪ੍ਰੋਜੈਕਟ ਨੂੰ ਅਸਲ ਰੂਪ ਦੇਣਾ ਸ਼ੁਰੂ ਕੀਤਾ ਗਿਆ ਤਾਂ ਪਿੰਡ ਵਿੱਚ ਪਿੰਡ ਦੀ ਉਪਜਾਉ ਜਮੀਨਾਂ ਤੇ ਕਈ ਸੋ ਬਿਜਲੀ ਦੇ ਖੰਭਿਆ ਨੂੰ ਲਗਾ ਕਿ ਉਸ ਉਪਰ 1000 ਬੋਲਟ ਕੰਰਟ ਵਾਲੀਆਂ ਤਾਰਾਂ ਦਾ ਜਾਲ ਵਿਛਾ ਕੇ ਪਿੰਡ ਨੂੰ ਕਈ ਭਿਆਨਕ ਬਿਮਾਰੀਆਂ ਤੋ ਇਲਾਵਾ ਪਿੰਡ ਉਪਰ ਜਾਨਲੇਵਾ ਜਾਲ ਵਿਛਾ ਦਿਤਾ ਗਿਆ ਹੈ ।ਜਿਸ ਦਾ ਪ੍ਰਭਾਵ ਹੇਠ ਆ ਕਿ ਕਈ ਪਸੂ ਪੰਛੀ ਤਾਂ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕਈ ਖੇਤਾਂ ਵਿੱਚ ਕੰਮ ਕਰ ਰਹੇ ਮਜਦੂਰ ਅਤੇ ਕਿਸਾਨ ਇਸ ਦੀ ਲਪੇਟ ਵਿੱਚ ਆਏ ਹਨ ਸਾਇਦ ਮਹਿਕਮਾ ਅਤੇ ਸਰਕਾਰ ਉਦੋ ਜਾਗਰੂਕ ਹੋਵੇਗਾ ਜਦ ਕੋਈ ਇਨਸਾਨ ਇਸ ਦੀ ਮਾਰ ਹੇਠ ਆ ਕੇ ਆਪਣੀ ਜਾਨ ਗਵਾ ਬੈਠੇਗਾ ਜਿਸ ਤੋ ਪਿੰਡ ਵਾਸੀਆਂ ਦੇ ਮਨਾਂ ਵਿੱਚ ਡਰ ਹੋਰ ਵੀ ਵਧੇਰੇ ਵੱੱਧ ਗਿਆ ਹੈ ਅਤੇ ਇਹ ਜਮੀਨਾਂ ਜੋ ਕਿ ਕਿਸਾਨ ਭਰਾਵਾਂ ਦੀਆਂ ਆਮਦਨ ਦਾ ਸਰੋਤ ਹਨ ਉਹਨਾਂ ਦੀ ਫਸਲੀ ਪੈਦਾਵਾਰ ਤੇ ਭਾਰੀ ਅਸਰ ਪਿਆ ਹੈ।ਇਸ ਤੋ ਇਲਾਵਾ ਮਹਿੰਗੇ ਭਾਅ ਦੀਆਂ ਇਹ ਜਮੀਨਾਂ ਹੁਣ ਕੌਡੀ ਦੇ ਭਾਅ ਜਾਪ ਹੋ ਰਹੀਆਂ ਹਨ ਅਤੇ ਖੰਭਿਆਂ ਦੀਆਂ ਤਾਰਾਂ ਦਰਖਤਾਂ ਨਾਲ ਖਹਿ ਕੇ ਜਾਂਦੀਆਂ ਆਮ ਹੀ ਦੇਖੀਆਂ ਜਾ ਰਹੀਆਂ ਹਨ, ਜਿਸ ਨਾਲ ਥੋੜੀ ਬਹੁਤ ਹਨੇਰੀ ਆਉੇਣ ਤੇ ਆਪਸ ਵਿੱਚ ਟਕਰਾ ਕੇ ਸਪਾਰਕ ਦੀ ਵਜਾ ਨਾਲ ਸਪਲਾਈ ਬੰਦ ਹੋ ਜਾਂਦੀ ਹੈ ਜਾਂ ਕੋਈ ਟਰਾਂਸਫਾਰਮਰ ਸੜ ਜਾਂਦਾ ਹੈ ਜਿਸ ਨਾਲ ਘਰਾਂ ਵਿੱਚ ਚੱਲ ਰਹੇ ਬਿਜਲੀ ਉਪਰਕਨ ਵੀ ਖਰਾਬ ਹੋ ਜਾਂਦੇ ਹਨ ਅਤੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ ।ਇਹਨਾਂ ਸਾਰੀਆਂ ਲਾਪਰਵਾਹੀਆਂ ਤੋ ਬੇਪਰਵਾਹ ਮਹਿਕਮਾ ਆਪਣੇ ਆਨੰਦ ਵਿੱਚ ਡਿਉਟੀ ਨਿਭਾਅ ਰਿਹਾ ਹੈ।ਪਿੰਡ ਵਾਸੀਆਂ ਦੀ ਸਰਕਾਰ ਤੋ ਪੁਰਜੋਰ ਮੰਗ ਹੈ ਕਿ ਪਿੰਡ ਬਿਸਨਗੜ੍ਹ ਨੂੰ ਹਰੇਕ ਉਹ ਸਹੂੁਲਤ ਪ੍ਰਾਪਤ ਹੋਣੀ ਚਾਹੀਦੀ ਹੈ ਜਿਸ ਤੋ ਇਹਨਾਂ ਤੋ ਹੋਣ ਵਾਲੇ ਜਾਨਲੇਵਾ ਹਾਦਸਿਆਂ ਤੋ ਬਚਿਆ ਜਾ ਸਕੇ ਅਤੇ ਬਿਜਲੀ ਦੀ ਸਪਲਾਈ ਨਿਰਵਿਘਣਤਾ ਪੂਰਵਕ ਹੋਣੀ ਚਾਹੀਦੀ ਹੈ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply