Wednesday, September 23, 2026

ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ਼ ਕਬਜਿਆਂ ਸਬੰਧੀ ਕੱਟੇ ਚਲਾਨ – ਮੇਅਰ ਸ਼ਿਵ ਸੂਦ

PPN2408201513ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਤਹਿਬਾਜਰੀ ਸੁਆਮੀ ਸਿੰਘ ਦੀ ਅਗਵਾਈ ਵਿਚ ਅੱਜ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚ ਦੁਕਾਨਦਾਰਾਂ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਤਹਿਤ ਤਹਿਬਜਾਰੀ ਦੀ ਟੀਮ ਵਲੋਂ ਬੱਸ ਸਟੈਂਡ ਦੇ ਆਲੇ ਦੁਆਲੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਹਟਾਉਣ ਲਈ ਹਦਾਇਤ ਕੀਤੀ ਅਤੇ ਮੌਕੇ ਤੇ ਹੀ ਉਹਨਾਂ ਦੇ ਚਲਾਨ ਕੱਟੇ ਗਏ।ਮੇਅਰ ਸ਼ਿਵ ਸੂਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋਂ ਨਜਾਇਜ ਕਬਜੇ ਹਟਾਉਣ ਸਬੰਧੀ ਚਲਾਈ ਜਾ ਰਹੀਂ ਮੁਹਿੰਮ ਤਹਿਤ ਅੱਜ ਬੱਸ ਸਟੈਂਡ ਦੇ ਆਲੇ ਦੁਆਲੇ 7 ਦੁਕਾਨਦਾਰਾਂ ਵਲੋਂ ਨਜਾਇਜ ਕਬਜੇ ਕਰਨ ਵਿਰੁੱਧ ਚਲਾਨ ਕੱਟੇ ਗਏ ਜਿਨਾਂ ਨੂੰ ਨਿਗਮ ਵਲੋਂ ਨਿਯਮਾਂ ਅਨੁਸਾਰ ਬਣਦਾ ਜੁਰਮਾਨਾ ਕੀਤਾ ਜਾਵੇਗਾ।ਉਹਨਾਂ ਦੁਕਾਨਦਾਰਾਂ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਕਿਉਂਕਿ ਇਸ ਨਾਲ ਸੜਕਾਂ ਤੇ ਆਉਣ ਜਾਣ ਵਾਲੇ ਲੋਕਾ ਨੂੰ ਦਿੱਕਤ ਪੇਸ਼ ਆਉਂਦੀ ਹੈ ਅਤੇ ਸੜਕੀ ਆਵਜਾਈ ਵਿਚ ਰੁਕਾਵਟ ਪੈਂਦੀ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ ਕਬਜੇ ਹਟਾਉਣ ਸਬੰਧੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।ਸੁਪਰਡੈਂਟ ਤਹਿਬਜਾਰੀ ਸੁਆਮੀ ਸਿੰਘ ਦੀ ਅਗਵਾਈ ਵਿਚ ਨਜਾਇਜ ਕਬਜੇ ਹਟਾਉਣ ਲਈ ਗਈ ਟੀਮ ਵਿਚ ਨਛੱਤਰ ਲਾਲ, ਸੁਰਜੀਤ ਬਹਿਲ ਲੇਖ ਰਾਜ ਅਤੇ ਕੁਲਵਿੰਦਰ ਸਿੰਘ ਸ਼ਾਮਿਲ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply