Monday, July 20, 2026

 ਕੈਨੇਡਾ ਦੇ ਮੰਤਰੀਆਂ ਵਲੋਂ ਮਾਸਟਰ ਮੇਹਰ ਸਿੰਘ ਨੂੰ ਸਰਧਾਂਜਲੀਆਂ ਭੇਟ

PPN2708201501

ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਲਬਾਤਪੁਰਾ ਦੇ ਜੰਮਪਲ ਸਵ: ਮਾਸਟਰ ਮੇਹਰ ਸਿੰਘ ਦੀ ਬਰਸੀ ਗੁਰਦੁਆਰਾ ਦਸਮੇਸ਼ ਦਰਬਾਰ ਬਰਿੰਮਟਨ ਵਿਖੇ ਮਨਾਈ ਗਈ, ਜਿਸ ਵਿਚ ਜਿਥੇ ਪੰਜਾਬ ਤੋਂ ਗਏ ਸਤਨਾਮ ਸਿੰਘ ਭਾਈਰੂਪਾ, ਦਵਿੰਦਰ ਸਿੰਘ ਪੱਪੀ ਮਹਿਰਾਜ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਰਾਮਪੁਰਾ, ਨਿਰਮਲ ਸਿੰਘ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ, ਚਰਨਜੀਤ ਸਿੰਘ ਗੁਡ ਮੈਂਬਰ ਜਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਸ਼ਿਰਕਤ ਕੀਤੀ, ਉਥੇ ਕੈਨੇਡਾ ਦੇ ਕੇਂਦਰੀ ਖੇਡ ਮੰਤਰੀ ਬੱਲ ਗੋਸਲ, ਵਿੱਕ ਢਿੱਲੋਂ ਵਿਧਾਇਕ ਬਰਿੰਮਟਨ, ਹਰਿੰਦਰ ਕੌਰ ਮੱਲੀ ਵਿਧਾਇਕ ਓਟਾਂਰੀਓ, ਗੁਰਬਖਸ਼ ਸਿੰਘ ਮੱਲੀ ਸਾਬਕਾ ਐਮ.ਪੀ. ਅਤੇ ਲਿੱਡਾ ਜਾਫ਼ਰੀ ਮੇਅਰ ਬਰਿੰਮਟਨ ਨੇ ਸਵ: ਮਾ: ਮੇਹਰ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਦੀ ਬਹੁਪੱਖੀ ਸਖਸ਼ੀਅਤ ‘ਤੇ ਚਾਨਣਾ ਪਾਇਆ। ਪ੍ਰਮਾਤਮਾ ਸਿੰਘ ਹਮੀਰਗੜ੍ਹ, ਇਕੱਤਰ ਸਿੰਘ ਅਤੇ ਸਤਨਾਮ ਸਿੰਘ ਭਾਈਰੂਪਾ ਅਤੇ ਦਵਿੰਦਰ ਸਿੰਘ ਮਹਿਰਾਜ ਨੇ ਮਾ: ਮੇਹਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਸਮਾਜ ਅਤੇ ਪਿੰਡ ਦੀ ਤਰੱਕੀ ਲਈ ਵੱਡਮੁੱਲਾ ਯੋਗਦਾਨ ਪਾਇਆ ਅਤੇ ਆਪਣੇ ਅਧਿਕਾਰਾਂ ਤੋਂ ਵੱਧ ਕੰਮ ਕੀਤੇ ਹਨ। ਉਨ੍ਹਾ ਮਾ: ਮੇਹਰ ਸਿੰਘ ਦੇ ਸਪੁੱਤਰ ਸ਼ਵਿੰਦਰ ਸਿੰਘ ਬੂੰਗੜ ਤੋਂ ਉਮੀਦ ਜਤਾਈ ਕਿ ਉਹ ਵੀ ਆਪਣੇ ਪਿਤਾ ਵਾਂਗ ਸਮਾਜ ਸੇਵਾ ਲਈ ਕੰਮ ਕਰਦੇ ਰਹਿਣਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply