ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ) ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਅੱਜ ਵਾਰਡ ਨੰਬਰ 14 ਦੀ ਅਬਾਦੀ ਸ਼੍ਰੀ ਰਾਮ ਐਵਨਿਊ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਸ਼੍ਰੀ ਜੋਸ਼ੀ ਦੇ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।ਸ਼੍ਰੀ ਜੋਸ਼ੀ ਨੇ ਸ਼੍ਰੀ ਰਾਮ ਐਵਨਿਊ ਵਿਚ 22 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਵੀ ਕੀਤਾ।ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਕਈ ਗੱਲੀਆਂ ਨੂੰ ਠੀਕ ਕਰਵਾਉਣ ਅਤੇ ਕੁੱਝ ਨੂੰ ਪੱਕੀਆਂ ਕਰਨ ਲਈ ਕਿਹਾ ਤਾਂ ਸ਼੍ਰੀ ਜੋਸ਼ੀ ਨੇ ਗਲੀਆਂ ਨੂੰ ਪੱਕੀਆਂ ਕਰਨ, ਵਾਟਰ ਸਪਲਾਈ ਅਤੇ ਸੀਵਰੇਜ ਪਾਉਣ ਅਤੇ ਇੰਦਰਾ ਕਾਲੋਨੀ ਮੇਨ ਰੋਡ ਨੂੰ ਪੱਕੀ ਲੁੱਕ ਦੀ ਸੜ੍ਹਕ ਬਨਾਉਣ ਦੇ ਨਿਰਦੇਸ਼ ਦਿੱਤੇ।ਇਸ ਦੌਰਾਨ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਸ੍ਰੀ ਜੋਸ਼ੀ ਨੇ ਮੁਢਲੀਆਂ ਸਹੂਲਤਾਂ ਘਰ ਘਰ ਪੁੰਚਾੲਅਿਾਂ ਹਨ, ਜਿਸ ਲਈ ਉਹ ਉਨਾਂ ਦੇ ਤਹਿ ਦਿਲੋਂ ਸ਼ੁਕਰ ਗੁਜਾਰ ਹਨ।ਇਸ ਮੌਕੇ ਤੇ ਡਾ. ਸੁਭਾਸ਼ ਪੱਪੂ, ਸੁਸ਼ੀਲ ਸ਼ਰਮਾ, ਬਲਵਿੰਦਰ ਤੁੰਗ, ਪ੍ਰੇਮ ਪਹਿਲਵਾਨ, ਤਲਵਿੰਦਰ ਭਾਟੀਆ, ਪਵਨ ਸ਼ਰਮਾ, ਰਿੰਕੂ ਸ਼ਰਮਾ, ਸੁਭਾਸ਼ ਸ਼ਰਮਾ, ਰੂਪ ਲਾਲ, ਰਾਜੇਸ਼ ਪਾਠਕ, ਸੁਖਦੇਵ ਸੰਧੂ, ਨੰਦ ਲਾਲ, ਸੰਜੀਵ ਨੇਗੀ, ਮਹਾਵੀਰ ਪੁੰਡੀਰ, ਜੋਨ ਕੋਟਲੀ ਆਦਿ ਹਾਜਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …