ਅੰਮ੍ਰਿਤਸਰ, 30 ਅਗਸਤ (ਜਸਬੀਰ ਸਿੰਘ ਸੱਗੂ) ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਦਇਆ ਨੰਦ ਨਗਰ ਪੰਚਾਇਤ ਵਿਖੇ ਆਯੋਯਿਤ ਸਮਾਗਮ ਦੌਰਾਨ ਹਲਕਾ ਅੰਮ੍ਰਿਤਸਰ ਉੱਤਰੀ ਅਧੀਨ ਆਉਂਦੀਆਂ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ 14 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਪ੍ਰਦਾਨ ਕੀਤੇ।ਇਸ ਮੌਕੇ ਉਨਾਂ ਦੱਸਿਆ ਕਿ 14 ਲੱਖ ਰੁਪਏ ਦੀ ਗ੍ਰਾਂਟ ਵਿਚੋਂ ਗ੍ਰਾਮ ਪੰਚਾਇਤ ਕਮਲਾ ਦੇਵੀ ਐਵਨਿਊ ਨੂੰ 2 ਲੱਖ, ਗ੍ਰਾਮ ਪੰਚਾਇਤ ਚਾਂਦ ਐਵਨਿਊ ਨੂੰ 1 ਲੱਖ, ਗ੍ਰਾਮ ਪੰਚਾਇਤ ਦਇਆ ਨੰਦ ਨਗਰ ਪੰਚਾਇਤ ਨੂੰ 5 ਲੱਖ, ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਐਵਨਿਊ ਨੂੰ 5 ਲੱਖ ਅਤੇ ਗ੍ਰਾਮ ਪੰਚਾਇਤ ਗੁਮਟਾਲਾ ਕਲੋਨੀ ਨੂੰ 1 ਲੱਖ ਦੀ ਰਾਸ਼ੀ ਵੰਡੀ ਗਈ ਹੈ।ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਉਨਾਂ ਦਾ ਮੁੱਖ ਮੰਤਵ ਹੈ ਮੁਢਲੀਆਂ ਸਹੂਲਤਾਂ ਜਿਨਾਂ ਵਿਚ ਕੀ ਸੜ੍ਹਕਾਂ, ਸੀਵਰੇਜ, ਵਾਟਰ ਸਪਲਾਈ, ਸਟ੍ਰੀਟ ਲਾਈਟਾਂ ਹਰ ਇਲਾਕੇ ਵਿੱਚ ਪਹੂਚਾੁੳਣਾ ਹੈ।ਇਹਨਾਂ ਸਾਰੀਆਂ ਪੰਚਾਇਤਾਂ ਵਿਚ ਵਿਕਾਸ ਦੇ ਕਰੋੜਾਂ ਦੇ ਕੰਮ ਹੋ ਚੁਕੇ ਹਨ ਅਤੇ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਉਹ ਜਲਦੀ ਹੀ ਪੂਰੇ ਕਰਵਾਉਣਗੇ।ਉਹਨਾਂ ਨੇ ਕਿਹਾ ਕਿ ਲੋਕ ਵੀ ਇਹਨਾਂ ਚੱਲ ਰਹੇ ਵਿਕਾਸ ਕੰਮਾਂ ਵਿਚ ਆਪਣਾ ਪੂਰਨ ਸਹਿਯੋਗ ਦੇਣ ਅਤੇ ਆਪ ਇਹਨਾਂ ਕੰਮਾਂ ਦੀ ਦੇਖਰੇਖ ਕਰਨ ਅਤੇ ਜਿਥੇ ਵੀ ਉਹਨਾਂ ਨੂੰ ਕੋਈ ਦਿੱਕਤ ਆਵੇ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰਨ।ਇਸ ਮੋਕੇ ਤੇ ਸਰਪੰਚ ਪਵਨ ਕੁਮਾਰ ਹੈਪੀ, ਸਰਪੰਚ ਰਾਜੇਸ਼ ਰੈਣਾ, ਸਰਪੰਚ ਹਰਪ੍ਰਤਾਪ ਸਿੰਘ, ਸਰਪੰਚ ਬਲਜੀਤ ਕੌਰ, ਸਰਪੰਚ ਕਮਲ ਕੁਮਾਰ, ਮਨਦੀਪ ਰੰਧਾਵਾ, ਤਰਸੇਮ, ਅਮਰਜੀਤ ਸਿੰਘ, ਰਾਕੇਸ਼ ਭਾਰਦਵਾਜ, ਵਿਨੇ ਬਬੀਤਾ ਆਦਿ ਹਾਜਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …