Friday, July 17, 2026

ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਤੇ ਗੁ: ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ

PPN0609201509ਖਾਲੜਾ, (ਲਖਵਿੰਦਰ ਗੌਲਣ / ਰਿੰਪਲ ਗੋਲਣ) – ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਅਤੇ ਗੁਰਦੁਆਰਾ ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਸ ਵਿਚ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜ਼ਣ ਲਈ ਪ੍ਰੇਰਿਤ ਕੀਤਾ ।ਸ਼ਾਮ ਵੇਲੇ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ ਵਿਚ ਨਵਂੇ ਸਹਿਰ ਅਤੇ ਜਲੰਧਰ ਤੋ ਆਈਆਂ ਟੀਮਾਂ ਦੇ ਫੱਸਵੇ ਮੈਚ ਹੋਏ। ਮੈਚਾਂ ਵਿਚ ਜਲੰਧਰ ਤੋਂ ਪ੍ਰਿਅੰਕਾ ਰਾਣੀ ਦੀ ਟੀਮ ਨੇ 21 ਪੁਆਇੰਟ ਅਤੇ ਦੂਜੇ ਪਾਸੇ ਵਿਰੋਧੀ ਟੀਮ ਨਵੇਂ ਸਹਿਰ ਤੋ ਅਨੂੰ ਰਾਣੀ ਦੀ ਟੀਮ ਨੇ 24 ਪੁਆਇੰਟਾਂ ਨਾਲ ਮੈਚ ਜਿੱਤ ਲਿਆ। ਇਸ ਮੋਕੇ ਗੋਰਾ ਸਿੰਘ ਜਾਮਣੀਆ, ਪਹਿਲਵਾਨ ਸੁਬੇਗ ਸਿੰਘ, ਰਾਣਾ ਸਰਪੰਚ ਨਾਰਲੀ, ਗਿਆਨੀ ਸੁਰਜਣ ਸਿੰਘ, ਸਰਪੰਚ ਸੰਜ਼ੀਵ ਨਾਰਲੀ, ਅਰਸ਼ਦੀਪ ਸਿੰਘ ਆਦਿ ਹਾਜ਼ਿਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply