Sunday, November 8, 2026

ਰਿੰਟੂ ਨੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕਈ ਮੰਦਰਾਂ ਵਿੱਚ ਟੇਕਿਆ ਮੱਥਾ

PPN0609201510ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸਾਥੀਆਂ ਸਹਿਤ ਹਲਕਾ ਉੱਤਰੀ ਵਿੱਚ ਵੱਖ-ਵੱਖ ਵਾਰਡਾ ਦੇ ਮੰਦਿਰਾਂ ਵਿੱਚ ਹਾਜਰੀ ਭਰੀ।ਉਨਾਂ ਨੇ ਸ਼ਕਤੀ ਨਗਰ, ਦੁਰਗਿਆਣਾ ਬਸਤੀ, ਹਾਥੀ ਗੇਟ, ਟੈਲੀਫੋਨ ਐਕਸਚੇਂਜ, ਇੰਦਰਾ ਕਲੋਨੀ, ਸ਼ੰਕਰਾਚਾਰੀਆ ਮੰਦਿਰ ਆਦਿ ਮੰਦਿਰਾਂ ਵਿੱਚ ਜਾ ਕੇ ਆਸ਼ੀਰਵਾਦ ਹਾਸਿਲ ਕੀਤਾ। ਇਸ ਦੌਰਾਨ ਰਿੰਟੂ ਨੇ ਜਿੱਥੇ ਲੰਗਰ ਦੀ ਸੇਵਾ ਕੀਤੀ ਮੰਦਿਰ ਕਮੇਟੀਆਂ ਵੱਲੋਂ ਉਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਤਿਓਹਾਰ ਸਾਡੇ ਸਮਾਜ ਨੂੰ ਇਕ ਧਾਗੇ ਵਿੱਚ ਪਰੋਣ ਦਾ ਕੰਮ ਕਰਦੇ ਹਨ, ਉਥੇ ਧਰਮ-ਜਾਤੀ ਤੋਂ ਉਪਰ ਉਠ ਕੇ ਲੋਕ ਇਸ ਵਿੱਚ ਸ਼ਾਮਲ ਹੋ ਕੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply