ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸਾਥੀਆਂ ਸਹਿਤ ਹਲਕਾ ਉੱਤਰੀ ਵਿੱਚ ਵੱਖ-ਵੱਖ ਵਾਰਡਾ ਦੇ ਮੰਦਿਰਾਂ ਵਿੱਚ ਹਾਜਰੀ ਭਰੀ।ਉਨਾਂ ਨੇ ਸ਼ਕਤੀ ਨਗਰ, ਦੁਰਗਿਆਣਾ ਬਸਤੀ, ਹਾਥੀ ਗੇਟ, ਟੈਲੀਫੋਨ ਐਕਸਚੇਂਜ, ਇੰਦਰਾ ਕਲੋਨੀ, ਸ਼ੰਕਰਾਚਾਰੀਆ ਮੰਦਿਰ ਆਦਿ ਮੰਦਿਰਾਂ ਵਿੱਚ ਜਾ ਕੇ ਆਸ਼ੀਰਵਾਦ ਹਾਸਿਲ ਕੀਤਾ। ਇਸ ਦੌਰਾਨ ਰਿੰਟੂ ਨੇ ਜਿੱਥੇ ਲੰਗਰ ਦੀ ਸੇਵਾ ਕੀਤੀ ਮੰਦਿਰ ਕਮੇਟੀਆਂ ਵੱਲੋਂ ਉਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਤਿਓਹਾਰ ਸਾਡੇ ਸਮਾਜ ਨੂੰ ਇਕ ਧਾਗੇ ਵਿੱਚ ਪਰੋਣ ਦਾ ਕੰਮ ਕਰਦੇ ਹਨ, ਉਥੇ ਧਰਮ-ਜਾਤੀ ਤੋਂ ਉਪਰ ਉਠ ਕੇ ਲੋਕ ਇਸ ਵਿੱਚ ਸ਼ਾਮਲ ਹੋ ਕੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media