Monday, May 4, 2026

ਮੱਕਾ ਹਾਦਸੇ ਵਿਚ ਪੰਜਾਬ ਦੇ ਮੋਹਾਲੀ ਦੀ ਵਸਨੀਕ ਮਹਿਲਾ ਤਬੱਸਮ ਜਾਵੈਦ ਦੀ ਮੌਤ

PPN1609201508

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਲੰਘੀ ਦਿਨੀ ਸਾਊਦੀ ਅਰਬ ਦੇ ਮੱਕਾ ਵਿਖੇ ਮੌਸਮ ਦੀ ਖਰਾਬੀ ਕਾਰਨ ਵਾਪਰੇ ਭਿਆਨਕ ਕਰੇਨ ਹਾਦਸੇ ‘ਚ ਮਾਰੇ ਗਏ 100 ਤੋਂ ਵੱਧ ਹੱਜ ਯਾਤਰੀਆਂ ‘ਚ ਪੰਜਾਬ ਦੀ ਇੱਕ ਮਹਿਲਾ ਵੀ ਸ਼ਾਮਲ ਹੈ। ਪੰਜਾਬ ਹੱਜ ਕਮੇਟੀ ਦੀ ਚੇਅਰਪਰਸਨ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਬੀਬੀ ਫਰਜ਼ਾਨਾ ਆਲਮ ਨੇ ਅੱਜ ਇਥੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਕਾ ਮਦੀਨਾਂ ਦੇ (ਹਰਮ ਸ਼ਰੀਫ) ਵਿਖੇ ਹੱਜ-ਏ-ਬੈਤੁੱਲਾ ਦੌਰਾਨ ਮਗ਼ਰਿਬ ਦੀ ਨਮਾਜ਼ ਤੋਂ ਪਹਿਲਾਂ ਵਾਪਰੇ ਇਸ ਭਿਆਨਕ ਹਾਦਸੇ ‘ਚ ਪੰਜਾਬ ਦੇ ਮੋਹਾਲੀ ਸ਼ਹਿਰ ਦੀ ਵਸਨੀਕ ਮਹਿਲਾ ਤਬੱਸਮ ਜਾਵੈਦ ਪਤਨੀ ਵਸੀਮ ਜਾਵੈਦ ਦੀ ਮੌਤ ਹੋ ਗਈ ਹੈ। ਜਿਕਰਯੋਗ ਹੈ ਕਿ ਇਸ ਹਾਦਸੇ ‘ਚ ਮੋਹਾਲੀ ਦਾ ਹੀ ਵਸਨੀਕ ਇੱਕ ਹੱਜ ਯਾਤਰੀ ਗੁਲਾਮ ਸਾਬਰ ਜ਼ਖਮੀ ਹੋ ਗਿਆ ਸੀ ਜਿਸ ਦੇ ਪੈਰ ਦਾ ਅੱਜ ਸਾਉਦੀ-ਅਰਬ ‘ਚ ਅਪ੍ਰੇਸ਼ਨ ਕੀਤਾ ਗਿਆ ਹੈ। ਪੰਜਾਬ ਹੱਜ ਕਮੇਟੀ ਦੀ ਚੇਅਰਪਰਸਨ ਬੀਬੀ ਫਰਜ਼ਾਨਾ ਆਲਮ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

Check Also

ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …

Leave a Reply