Monday, July 8, 2024

ਟ੍ਰੈਫਿਕ ਪੁਲਿਸ ਮਲੇਰਕੋਟਲਾ ਦੇ ਨਵੇਂ ਇੰਚਾਰਜ਼ ਤਰਲੋਚਨ ਸਿੰਘ ਨੇ ਚਾਰਜ਼ ਸੰਭਾਲਿਆ

PPN1609201509

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਦਿਨੋਂ-ਦਿਨ ਵੱਧ ਰਹੇ ਸੜਕ ਹਾਦਸਿਆਂ ਤੋਂ ਬਚਾਓ ਦਾ ਇੱਕੋ-ਇੱਕ ਹੱਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈ। ਇਹ ਪ੍ਰਗਟਾਵਾ ਟ੍ਰੈਫਿਕ ਪੁਲਿਸ ਮਲੇਰਕੋਟਲਾ ਦੇ ਨਵੇਂ ਆਏ ਇੰਚਾਰਜ਼ ਸ.ਤਰਲੋਚਨ ਸਿੰਘ ਨੇ ਆਪਣਾ ਚਾਰਜ਼ ਸੰਭਾਲਣ ਉਪਰੰਤ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਧੂਰੀ ਤੋਂ ਬਦਲਕੇ ਇਥੇ ਆਏ ਸ.ਤਰਲੋਚਨ ਸਿੰਘ ਨੇ ਦੂਜੀ ਵਾਰ ਮਲੇਰਕੋਟਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਦਾ ਚਾਰਜ਼ ਸੰਭਾਲਿਆ ਹੈ। ਮਲੇਰਕੋਟਲਾ ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੂੰ ਇਥੋਂ ਬਦਲਕੇ ਸੰਗਰੂਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ‘ਚ ਸੁਧਾਰ ਲਿਆਉਣ ਲਈ ਜਿਥੇ ਵੱਡੀ ਪੱਧਰ ‘ਤੇ ਉਪਰਾਲੇ ਕੀਤੇ ਜਾਣਗੇ ਉਥੇ ਨਗਰ ਕੌਂਸਲ ਮਲੇਰਕੋਟਲਾ ਦੇ ਸਹਿਯੋਗ ਨਾਲ ਬਜਾਰਾਂ ‘ਚੋਂ ਨਜ਼ਾਇਜ ਖਤਮ ਕਰਵਾ ਕੇ ਸ਼ਹਿਰ ਦੀ ਆਵਾਜਾਈ ‘ਚ ਆਉਂਦੀ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਜਾਵੇਗੀ। ਸ.ਤਰਲੋਚਨ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰਲੇ ਸਕੂਲਾਂ ਕਾਲਜਾਂ ਦੇ ਆਲੇ-ਦੁਆਲੇ ਵਿਹਲੇ ਗੇੜੀਆਂ ਲਗਾਉਣ ਵਾਲੇ ਭੂੰਡ ਆਸ਼ਕਾਂ ਖਿਲਾਫ ਸਖਤੀ ਨਾਲ ਸਿਕੰਜਾ ਕਸੇ ਜਾਣ ਤੋਂ ਇਲਾਵਾ ਮੋਟਰਸਾਇਕਲਾਂ ਦੇ ਸਾਇਲੰਸਰਾਂ ਵਿਚੋਂ ਪਟਾਕੇ ਮਾਰਨ ਵਾਲਿਆਂ ਦੇ ਵਹੀਕਲ ਬੰਦ ਕੀਤੇ ਜਾਣਗੇ। ਉਨ੍ਹਾਂ ਸਕੂਲੀ ਵਾਹਨਾਂ ਦੀ ਗੱਲ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਪੜ੍ਹਣ ਵਾਲੇ ਬੱਚਿਆਂ ਨੂੰ ਸੁਰੱਖਿਅਤ ਲਿਆਉਣ ਅਤੇ ਛੱਡਣ ਲਈ ਹਰੇਕ ਸਕੂਲ ਪਾਸ ਵੈਲਿਡ ਪਰਮਿੱਟ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਕੂਲ ਆਟੋ-ਰਿਕਸ਼ਾ ਵੈਨ, ਬਸ ਸਮੇਤ ਹੋਰ ਸਕੂਲੀ ਵਾਹਨਾਂ ਕੋਲ ਚੰਗੀ ਹਾਲਤ ਦਾ ਫਿਟਨੈਸ ਸਰਟੀਫਿਕੇਟ ਹੋਣਾ ਵੀ ਬਹੁਤ ਜ਼ਰੂਰੀ। ਜਿਹੜੇ ਸਕੂਲੀ ਵਾਹਨ ਟ੍ਰੈਫਿਕ ਨਿਯਮਾਂ ‘ਤੇ ਪੂਰੇ ਖਰੇ ਨਹੀਂ ਉਤੱਰਣਗੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਪੂਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply