Wednesday, July 3, 2024

ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 29ਵੀਂ ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਮੈਚ

PPN1609201507

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 29ਵੀਂ ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਉਦਘਾਟਨੀ ਮੈਚ ਅਤੇ ਦੋ ਹੋਰ ਮੈਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਅਤੇ ਸਕੱਤਰ ਮੁਹੰਮਦ ਅਕਬਰ ਦੀ ਦੇਖ-ਰੇਖ ਅਤੇ ਪੰਜਾਬ ਫੁੱਟਬਾਲ ਸੰਘ ਦੇ ਸਕੱਤਰ ਦੀਪਕ ਕੁਮਾਰ ਅਤੇ ਬਾਲੀ ਦੀ ਰਹਿਨੁਮਾਈ ਵਿੱਚ ਕਰਵਾਏ ਗਏ। ਇਸ ਮੌਕੇ ਮੁਹੰਮਦ ਅਸਰਾਰ ਨਿਜਾਮੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਹਿਲਾ ਮੈਚ ਜੇ.ਸੀ.ਟੀ ਫੁੱਟਬਾਲ ਕਲੱਬ ਚੋਹਾਲ ਅਤੇ ਆਰ.ਸੀ.ਐਫ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀ ਪੁਨੀਤ ਵਰਮਾ ਸੀਨੀਅਰ ਵਾਇਸ ਪ੍ਰਧਾਨ ਪੀ.ਐਫ.ਏ ਨੇ ਲੀਗ ਦਾ ਉਦਘਾਟਨ ਕੀਤਾ। ਜਦੋਂ ਕਿ ਨਗਰ ਕੋਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਵੱਲੋਂ ਪ੍ਰਧਾਨਗੀ ਕੀਤੀ ਗਈ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੈਚ 1-1 ਗੋਲ ਨਾਲ ਬਰਾਬਰ ਰਿਹਾ। ਦੂਜਾ ਮੈਚ ਪੰਜਾਬ ਯੂਨਾਇਟਿਡ ਰੁੜਕਾ ਅਤੇ ਯੂਨਾਟਿਡ ਫੁੱਟਬਾਲ ਕਲੱਬ ਮਹਿਲਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਰੁੜਕਾ ਕਲੱਬ ਨੇ 3-2 ਗੋਲਾਂ ਦੇ ਮੁਕਾਬਲੇ ਜਿੱਤਿਆ। ਇਸ ਮੈਚ ਦੇ ਮੁੱਖ ਮਹਿਮਾਨ ਡਾਇਆ ਸਟਾਰ ਸਪੋਰਟਸ ਮਾਲੇਰਕੋਟਲਾ ਦੇ ਐਮ.ਡੀ ਸ਼੍ਰੀ ਜੈਦ ਅਤੇ ਆਜ਼ਮ ਨੇ ਖਿਡਾਰੀਆਂ ਦੀ ਹੋਸਫਾ ਅਫਜਾਈ ਕੀਤੀ। ਲੀਗ ਦਾ ਤੀਜਾ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਸੀ.ਆਰ.ਪੀ.ਐਫ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਪੰਜਾਬ ਪੁਲਿਸ ਨੇ ਦੋ-ਜੀਰੋ ਦੇ ਮੁਕਾਬਲੇ ਨਾਲ ਜਿੱਤਿਆ। ਇਸ ਮੈਚ ਵਿੱਚ ਬਤੌਰ ਮੁੱਖ ਮਹਿਮਾਨ ਸਥਾਨਕ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਮੈਡਮ ਫਰਜ਼ਾਨਾ ਆਲਮ ਨੇ ਖਿਡਾਰੀਆਂ ਨਾਲ ਜਾਣ-ਪਹਿਚਾਨ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਤੇ ਰੋਸ਼ਨੀ ਪਾਈ।
ਇਨ੍ਹਾਂ ਤੋਂ ਇਲਾਵਾ ਐਸ.ਪੀ ਮਾਲੇਰਕੋਟਲਾ ਸ.ਜਸਵਿੰਦਰ ਸਿੰਘ, ਐਸ.ਐਚ.ਓ ਹਰਵਿੰਦਰ ਸਿੰਘ ਖਹਿਰਾ, ਚੋਧਰੀ ਉਮਰਦੀਨ, ਡਾ.ਰਮਜ਼ਾਨ, ਹਾਜੀ ਅਬਦੁਲ ਲਤੀਫ ਥਿੰਦ ਮੈਨੇਜਰ ਕੰਬੋਜ ਸਕੂਲ, ਬਸ਼ੀਰ ਰਾਣਾ, ਅਖਤਰ ਬਿਲਾਲ, ਇਜਾਜ ਬਬਲੂ, ਮੁਹੰਮਦ ਯਾਸੀਨ ਸੀਮਾ, ਮੁਹੰਮਦ ਅਸਲਮ, ਦਰਸ਼ਨ ਪਾਲ ਰਿਖੀ, ਮੁਹੰਮਦ ਰਫੀਕ ਫੋਗਾ (ਚਾਰੋਂ ਕੋਂਸਲਰ), ਮੈਡਮ ਸ਼ਕੂਰਾਂ ਬੇਗਮ, ਮੁਹੰਮਦ ਯਾਕੂਬ, ਡਾ.ਸ਼ਫੀ, ਫਾਰੂਕ ਖਾਂ, ਰਫੀਕ ਢੋਟ, ਕੌਸ਼ਲ ਕੁਮਾਰ, ਰਾਜ ਕੁਮਾਰ ਵਸ਼ਿਸ਼ਟ, ਮੁਹੰਮਦ ਨਜੀਬ ਕੁਰੈਸ਼ੀ, ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਕੇ ਖਿਡਾਰੀਆਂ ਨੂੰ ਮੁਬਾਰਕਬਾਦ ਪੇਸ਼ ਕੀਤੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply