Saturday, March 7, 2026

ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਤੇ ਸਿਖਲਾਈ ਕੇਂਦਰ ਵੱਲੋਂ ਦਸਤਾਰ ਮੁਕਾਬਲੇ

PPN1609201513

ਬਠਿੰਡਾ, 16 ਸਤੰਬਰ (ਜਸਵਿੰਦਰ ਸਿਮਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਗੁਰਮਤਿ ਤੇ ਸਿਖਲਾਈ ਕੇਂਦਰ ਵੱਲੋਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਸਿਖਲਾਈ ਮੁਕਾਬਲਾ ਸਥਾਨਕ ਗੁਰਦੁਆਰਾ ਕਲਗੀਧਰ ਸਾਹਿਬ ਮੁਲਤਾਨੀਆ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਿਕੰਦਰ ਸਿੰਘ ਖਾਲਸਾ ਅਤੇ ਵਰਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਦਸਤਾਰ ਮੁਕਾਬਲੇ ਵਿੱਚ ਪਹੁੰਚੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਉਹ ਆਪਣੇ ਸਾਥੀਆਂ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵੁਉਣ। ਉਹਨਾਂ ਦੁੱਖ ਪ੍ਰਗਟ ਕਰਕੇ ਹੋਏ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਫ਼ਿਲਮੀ ਕਲਾਕਾਰਾਂ ਦੀ ਰੀਸ ਕਰਕੇ ਆਪਣੇ ਕੇਸ ਕਟਵਾ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ ਜੋ ਕਿ ਅੱਜ ਸਿੱਖ ਜਗਤ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾਂ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਦਸਤਾਰ ਮੁਕਾਬਲੇ ਕਰਵਾਏ ਜਾਦੇ ਰਹਿਣਗੇ।
ਇਸ ਮੌਕੇ ਹੋਏ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ 10 ਤੋਂ 15 ਸਾਲ ਵਰਗ ਵਿੱਚ ਪਹਿਲੇ ਸਥਾਨ ਉਪਰ ਗੁਰਵਿੰਦਰ ਸਿੰਘ, ਦੂਜੇ ਸਥਾਨ ਉਪਰ ਹਰਮਨਦੀਪ ਸਿੰਘ ਅਤੇ ਤੀਜੇ ਸਥਾਨ ਉਪਰ ਅਰਮਾਨਦੀਪ ਸਿੰਘ ਰਹੇ। ਇਸੇ ਤਰ੍ਹਾਂ ਹੀ 15 ਤੋਂ 20 ਸਾਲ ਦੇ ਵਰਗ ਵਿੱਚ ਦੀਪ ਸਿੰਘ ਅਤੇ ਰਵਿੰਦਰ ਸਿੰਘ ਸਿੰਘ ਨੇ ਪਹਿਲਾ, ਮਨਇੰਦਰ ਸਿੰਘ ਅਤੇ ਗੁਰਸ਼ਰਨ ਪ੍ਰੀਤ ਸਿੰਘ ਨੇ ਦੂਜਾ ਅਤੇ ਅਮਨਦੀਪ ਸਿੰਘ ਅਤੇ ਪੰਥਪ੍ਰੀਤ ਸਿੰਘ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਜਦੋਂਕਿ 20 ਤੋਂ 25 ਸਾਲ ਵਰਗ ਵਿੱਚ ਪਹਿਲੇ ਸਥਾਨ ਉਪਰ ਜਗਮੀਤ ਸਿੰਘ, ਦੂਜੇ ਸਥਾਨ ਉਪਰ ਵਰਿੰਦਰ ਸਿੰਘ ਅਤੇ ਤੀਜੇ ਸਥਾਨ ਉਪਰ ਕਿਰਨਵੀਰ ਸਿੰਘ ਰਿਹਾ।ਅੰਤ ਵਿੱਚ ਜੇਤੂ ਰਹੇ ਬੱਚਿਆਂ ਅਤੇ ਨੌਜਵਾਨਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਕਾਬਲਿਆਂ ਨੂੰ ਕਾਮਜਾਬ ਕਰਨ ਲਈ ਅਨਮੋਲਪ੍ਰੀਤ ਸਿੰਘ, ਅਭੈਜੀਤ ਸਿੰਘ, ਪਰਮਵੀਰ ਸਿੰਘ, ਅਮਰਿੰਦਰ ਸਿੰਘ ਅਤੇ ਸਰਵਜੋਤ ਸਿੰਘ ਦਾ ਵਿਸ਼ੇਸ ਸਹਿਯੋਗ ਰਿਹਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply