
ਅੰਮ੍ਰਿਤਸਰ, 17 ਸਤਬਰ (ਗੁਰਚਰਨ ਸਿੰਘ) – ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਵਾਰਡ ਨੰ. 19 ਦੇ ਪ੍ਰਧਾਨ ਸ੍ਰੀ ਭਾਰਤ ਭੂਸਣ ਸ਼ਰਮਾ ਨੇ ਅੱਜ ਨੀਲੇ ਕਾਰਡ ਧਾਰਕਾਂ ਨੂੰ ਕਣਕ ਦੀ ਵੰਡ ਮੌਕੇ ਹਲਕਾ ਪੂਰਬੀ ਦੀ ਵਿਧਾਇਕਾ ਬੀਬੀ ਨਵਜੋਤ ਕੌਰ ਸਿੱਧੂ ਵਲੋਂ ਘੰਟਿਆਂ-ਬੰਧੀ ਇੰਤਜ਼ਾਰ ਕਰਵਾਉਣਾ ਬਹੁਤ ਮੰਦਭਾਗਾ ਅਤੇ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਿਆ।ਉਨਾਂ ਦੱਸਿਆ ਕਿ ਅੱਤ ਦੀ ਗਰਮੀ ਵਿਚ ਜ਼ਿਲਾ ਅਕਾਲੀ ਜਥਾ ਅੰਂਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਵਲੋਂ ਅਧਿਕਾਰੀਆਂ ਨਾਲ ਸਖ਼ਤ ਸਬਦਾਂ ਵਿਚ ਗੱਲਬਾਤ ਕਰਨ ਉਪਰੰਤ ਗਰੀਬਾਂ ਦਾ ਇਹ ਇੰਤਜ਼ਾਰ ਖਤਮ ਹੋ ਸਕਿਆ।
ਉਨਾਂ ਨੇ ਵੇਰਵੇ ਸਹਿਤ ਦੱਸਿਆ ਕਿ ਅੱਜ ਸਵੇਰੇ 8 ਵਜੇ ਹਲਕਾ ਪੂਰਬੀ ਦੀ ਵਾਰਡ ਨੰ. 19 ਦੇ ਤੁੰਗ ਪਾਈ ਇਲਾਕੇ ਦੇ ਭਫਲ਼ ਕਾਰਡ ਧਾਰਕਾਂ ਦੀ ਲੰਬੀਆ ਲਾਈਨਾਂ ਵਿਚ ਕਣਕ ਲੈਣ ਦਾ ਇੰਤਜ਼ਾਰ ਕਰ ਰਹੇ ਸਨ।ਘੰਟਿਆਂ-ਬੱਧੀ ਇੰਤਜ਼ਾਰ ਕਰਨ ਤੋ ਬਾਅਦ ਜਦੋ ਲੋਕਾਂ ਨੂੰ ਨਿਆਂ ਨਾ ਮਿਲਿਆ ਤਾਂ ਉਹ ਅਕਾਲੀ ਜਥਾ ਦੇ ਵਾਰਡ ਪ੍ਰਧਾਨ ਹੋਣ ਦੇ ਨਾਤੇ ਉਨਾਂ ਪਾਸ ਆਏ ਅਤੇ ਦੱਸਿਆ ਕਿ ਲੰਮੇ ਸਮੇਂ ਤੋ ਇੰਤਜ਼ਾਰ ਕਰਨ ਤੇ ਵੀ ਡੀਪੂ ਤੋ ਕਣਕ ਨਹੀ ਮਿਲ ਰਹੀ ਹੈ ਅਤੇ ਕਣਕ ਦੇਣ ਤੋ ਇਲਾਵਾ ਡੀਪੂ ਵਾਲੇ 30 ਰੁਪਏ ਪ੍ਰਤੀ ਤੋੜੇ ਦੇ ਹਿਸਾਬ ਨਾਲ ਪੈਸੇ ਵੀ ਲੈ ਰਹੇ ਹਨ। ਉਨਾਂ ਕਿਹਾ ਕਿ ਜਦ ਡੀਪੂ ਹੋਲਡਰ ਨੂੰ ਲੋਕਾਂ ਦੀ ਕੀਤੀ ਜਾ ਰਹੀ ਖਜਲ-ਖੁਆਰੀ ਦਾ ਕਾਰਨ ਪੁੱਛਿਆ ਤਾਂ ਉਨਾਂ ਫੂਡ ਸਪਲਾਈ ਅਫਸਰ ਨਾਲ ਗੱਲ ਕਰਨ ਲਈ ਕਿਹਾ।ਜਦ ਸੰਬੰਧਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਮੈਡਮ ਨਵਜੋਤ ਕੌਰ ਸਿੱਧੂ ਵਲੋਂ ਸਖਤ ਆਦੇਸ਼ ਸਨ ਕਿ ਜਦ ਤੱਕ ਉਹ ਨਾ ਆਉਣ ਉਦੋ ਤੱਕ ਕਣਕ ਦੀ ਵੰਡ ਸ਼ੁਰੂ ਨਾ ਕੀਤੀ ਜਾਵੇ।ਜਦ ਅਫਸਰ ਨੂੰ ਇਹ ਪੁੱਛਿਆ ਕਿ ਮੈਡਮ ਕਦੋਂ ਤੱਕ ਆਉਣਗੇ ਤਾਂ ਉਨਾਂ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀ ਕਹਿ ਸਕਦਾ, ਉਹ ਭਾਵੇ ਸ਼ਾਮ ਨੂੰ ਆਉਣ ਉਹਨਾਂ ਦੇ ਆਉਣ ਤੇ ਹੀ ਕਣਕ ਦੀ ਵੰਡ ਸ਼ੁਰੂ ਕੀਤੀ ਜਾਏਗੀ।ਜਿਸ ‘ਤੇ ਉਨਾਂ ਸਾਰਾ ਮਸਲਾ ਜ਼ਿਲਾ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਦੇ ਧਿਆਨ ਵਿਚ ਲਿਆਂਦਾ।ਸ. ਉਪਕਾਰ ਸਿੰਘ ਸੰਧੂ ਆਪਣੇ ਰਾਜਨੀਤਿਕ ਰੁਝੇਵਿਆਂ ਕਰਕੇ ਚੰਡੀਗੜ੍ਹ ਹਨ।ਇਸ ਦੇ ਬਾਵਜੂਦ ਉਨਾਂ ਵਲੋਂ ਜ਼ਿਲਾ ਫੂਡ ਅਫਸਰ ਅਤੇ ਹੋਰ ਅਧਿਕਾਰੀਆ ਨਾਲ ਗੱਲ ਕਰਨ ਉਪਰੰਤ ਕਣਕ ਦੀ ਵੰਡ ਸ਼ੁਰੂ ਹੋ ਸਕੀ। ਭਾਰਤ ਭੂਸ਼ਣ ਸ਼ਰਮਾਂ ਨੇ ਕਿਹਾ ਕਿ ਏਅਰ ਕਡੀਸ਼ਨਰਾਂ ਵਿੱਚ ਰਹਿਣ ਵਾਲੇ ਮੈਡਮ ਸਿੱਧੂ ਨੂੰ 50 ਕਿਲੋ ਕਣਕ ਲਈ ਲਾਈਨਾਂ ਵਿਚ ਲੱਗੇ ਲੋਕਾਂ ਨੂੰ ਗਰਮੀ ਵਿਚ ਖੜੇ ਕਰਨਾ ਸ਼ੋਭਾ ਨਹੀ ਦਿੰਦਾ।
Punjab Post Daily Online Newspaper & Print Media